ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਇਸ ਵੇਲੇ ਮਾਲੀ ਹਾਲਤ ਕੁਝ ਠੀਕ ਨਹੀਂ ਹੈ ਜਿਸਦੇ ਚੱਲਦੇ ਪੰਜਾਬ ਸਰਕਾਰ ਹਲਾਤਾਂ ਨੂੰ ਠੀਕ ਕਰਨ ਦੇ ਲਈ ਨਵੇਂ ਨਵੇਂ ਹੱਥਕੰਡੇ ਅਪਣਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਦਾ ਇਕ ਤਰੀਕਾ ਸਾਹਮਣੇ ਆਇਆ ਹੈ। ਦਸ ਦਈਏ ਕਿ ਪੰਜਾਬ ਸਰਕਾਰ ਗਾਹਕ ਨੂੰ ਬਿਜਲੀ ਦਾ ਬਿਲ ਭਰਨ ਦੇ ਲਈ ਲੋਨ ਲੈਣ ਦੇ ਤਿਆਰੀ ਕਰ ਰਹੀ ਹੈ। ਨਾਲ ਹੀ ਲੋਕ ਈਐਮਆਈ ਰਾਹੀ ਵੀ ਬਿਜਲੀ ਦੇ ਬਿਲ ਦਾ ਭੁਗਤਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਤਿੰਨ ਮਹੀਨੇ ਤੋਂ 24 ਮਹੀਨੇ ਤਕ ਕਿਸ਼ਤਾਂ ਭਰਨ ਦਾ ਆਪਸ਼ਨ ਰੱਖਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਲੋਨ ਚ ਬਿਜਲੀ ਦੀ ਰਕਮ ਦਾ ਭੁਗਤਾਨ ਕਰਨ ਦੇ ਲਈ ਗਾਹਕਾਂ ਨੂੰ 9ਫੀਸਦ ਤੋਂ 15 ਫੀਸਦ ਤੱਕ ਦਾ ਵਿਆਜ਼ ਦੇਣਾ ਪਵੇਗਾ ਨਾਲ ਹੀ ਇਸਦੇ ਲਈ ਕ੍ਰੈਡਿਟ ਕਾਰਡ ਵੀ ਹੋਣਾ ਜਰੂਰੀ ਹੋਵੇਗਾ। ਦੂਜੇ ਪਾਸੇ ਈਐਆਈ ਦੇ ਨਾਲ ਬਿਲ ਦੀ ਰਕਮ ਦਾ ਭੁਗਤਾਨ ਕਰਨ ਦੇ ਲਈ ਗਾਹਕ ਨੂੰ ਪਾਵਰਕਾਮ ਦੀ ਵੈਬਸਾਈਟ ਤੇ ਦਿੱਤੀ ਗਈ ਈਐਮਆਈ ਦੀ ਆਪਸ਼ਨ ਤੇ ਕਲਿੱਕ ਕਰਨਾ ਪਵੇਗਾ।
ਦੂਜੇ ਪਾਸੇ ਬੈਂਕ ਦੇ ਐਡੀ ਬਲਦੇਵ ਸਿੰਘ ਸਰਾਂ ਨੇ ਬਿਲ ਤੇ ਲੋਣ ਦੇਣ ਦੇ ਮਾਮਲੇ ਤੇ ਕਿਹਾ ਹੈ ਕਿ ਇਸ ਸੰਬੰਧੀ ਬੈਂਕ ’ਚ ਇਕ ਪੈਨਲ ਤਿਆਰ ਕੀਤਾ ਗਿਆ ਹੈ ਜੋ ਗਾਹਕਾਂ ਨੂੰ ਲੋਨ ਦੇਣਗੇ। ਗਾਹਕਾ ਨੂੰ ਪਾਵਰਕਾਮ ਦਾ ਕੈਸ਼ ਕਾਉਂਟਰ ਸਟਾਫ ਖਪਤਕਾਰਾਂ ਨੂੰ ਬੈਂਕ ਲੈ ਜਾਵੇਗਾ ਇਸ ਤੋਂ ਬਾਅਦ ਖਪਤਕਾਰਾਂ ਦੇ ਬਿੱਲ ਨੂੰ ਦੇਖਣ ਤੋਂ ਬਾਅਦ ਉਸਨੂੰ ਕਰਜ਼ਾ ਦੇ ਦਿੱਤਾ ਜਾਵੇਗਾ। ਜਿਸ ਨਾਲ ਗਾਹਕਾਂ ਨੂੰ ਕਾਫੀ ਸਹੁਲਤ ਮਿਲੇਗੀ। ਪਰ ਇਹ ਕਰਜ਼ਾ ਦੇਣ ਤੋਂ ਪਹਿਲਾ ਅਧਿਕਾਰੀ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿ ਉਪਭੋਗਤਾ ਕਰਜ਼ ਦੇ ਪੈਸੇ ਵਾਪਸ ਕਰਨ ਦੀ ਸਥਿਤੀ ’ਚ ਹੈ ਕਿ ਨਹੀਂ ।


