ਪੰਜਾਬ ਸਰਕਾਰ ਨੇ ਰੱਦ ਕੀਤੇ ਨੀਲੇ ਕਾਰਡ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਨੀਲੇ ਕਾਰਡ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਟਾ ਦਾਲ ਸਕੀਮ ਲਈ ਬਣਾਏ ਗਏ ਸਾਰੇ ਨੀਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਨੀਲੇ ਕਾਰਡ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਟਾ ਦਾਲ ਸਕੀਮ ਲਈ ਬਣਾਏ ਗਏ ਸਾਰੇ ਨੀਲੇ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਹੈ।

Blue card

ਜਿਸ ਲਿਖਿਆ ਗਿਆ ਹੈ ਕਿ ਜੁਲਾਈ 2019 ਤੱਕ ਸਾਰੇ ਨੀਲੇ ਕਾਰਡ ਧਾਰਕਾਂ ਜਾਂਚ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਵੇਂ ਸਮਾਰਟ ਕਾਰਡ ਬਣਾਏ ਜਾਣਗੇ। ਇਹਨਾਂ ਸਮਾਰਟ ਕਾਰਡਾਂ ਦੁਆਰਾ ਹੀ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ।

CM captain amarinder singh

ਜਿਕਰ-ਏ-ਖਾਸ ਹੈ ਕਿ ਨੀਲੇ ਕਾਰਡ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਗਰੀਬ ਲੋਕਾਂ ਲਈ ਬਣਾਏ ਗਏ ਸੀ ਜਿਸ ਦੇ ਲੋਕਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਸੀ। ਪਰ ਹੁਣ ਪੰਜਾਬ ਸਰਕਾਰ ਇਸ ਕਾਰਡਾਂ ਨੂੰ ਰੱਦ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਦੀ ਇਹ ਕਾਰਗੁਜਾਰੀ ਗਰੀਬ ਲੋਕਾਂ ਦੇ ਪੇਟ ਤੇ ਲੱਤ ਮਾਰਣ ਦੇ ਬਰਾਬਰ ਹੈ।  ਉੱਥੇ ਹੀ ਦੂਜੇ ਪਾਸੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਦੁਬਾਰਾ ਪੰਜਾਬ ਦੇ ਗਰੀਬ ਲੋਕਾਂ ਨੂੰ ਆਟਾ ਦਾਲ ਮਿਲੇਗਾ ਕੀ ਨਹੀਂ? ਸਰਕਾਰ ਦੇ ਸਮਾਰਟ ਕਾਰਡ ਲੋਕਾਂ ਨੂੰ ਫਾਇਦਾ ਦੇਣਗੇ ਕੀ ਨਹੀਂ? ਇਹਨਾਂ ਸਮਾਰਟ ਕਾਰਡ ਦਾ ਸਾਰਾ ਖਰਚ ਕਿਸ ਖਾਤੇ ਚ ਜਾਵੇਗਾ ? ਖੈਰ ਇਹਨਾਂ ਸਵਾਲਾਂ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੱਸੇਗਾ।

 

Leave a Reply

Your email address will not be published. Required fields are marked *