ਸੁੱਤੀ ਪਈ ਪੰਜਾਬ ਸਰਕਾਰ- ਕਰਜ਼ ਦੇ ਭਾਰ ਹੇਠ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਿਸਾਨ ਹੋਣ ਜਾਂ ਫਿਰ ਹੋਣ ਨੌਜਵਾਨ ਪੰਜਾਬ ਸਰਕਾਰ ਦੀ ਕਿਸੇ ਨਾ ਕਿਸੇ ਕਮੀ ਅਤੇ ਵਾਅਦਾ ਖਿਲਾਫੀ ਦੇ ਕਾਰਨ ਮਰਦੇ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਿਸਾਨ ਹੋਣ ਜਾਂ ਫਿਰ ਹੋਣ ਨੌਜਵਾਨ ਪੰਜਾਬ ਸਰਕਾਰ ਦੀ ਕਿਸੇ ਨਾ ਕਿਸੇ ਕਮੀ ਅਤੇ ਵਾਅਦਾ ਖਿਲਾਫੀ ਦੇ ਕਾਰਨ ਮਰਦੇ ਜਾ ਰਹੇ ਹੈ। ਪੰਜਾਬ ਦੇ ਨੌਜਵਾਨ ਨਸੇ ਦੇ ਕਾਰਨ ਤੇ ਪੰਜਾਬ ਦੇ ਕਿਸਾਨ ਕਰਜੇ ਦੇ ਭਾਰ ਕਾਰਨ ਉਹਨਾਂ ਦੀ ਜਿੰਦਗੀ ਤਬਾਹ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰ ਨੇ ਕਰਜ ਮੁਆਫੀ ਸਕੀਮ ਵੀ ਕੱਢੀ ਇਸ ਦੇ ਬਾਵਜੂਦ ਵੀ ਕਿਸਾਨ ਕਰਜ ਦੀ ਮਾਰ ਨਾ ਝੇਦਲੇ ਹੋਏ ਨਜਰ ਆ ਰਹੇ ਹਨ। ਪੰਜਾਬ ਦੇ ਕਿਸਾਨਾਂ ਦਾ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਹਾਲੇ ਤੱਕ ਨਹੀਂ ਰੁੱਕਿਆ ਹੈ ਜਿਸਦੇ ਚੱਲਦੇ ਇਕ ਹੋਰ ਕਿਸਾਨ ਦੇ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

farmer suicide

ਦੱਸ ਦਈਏ ਕਿ ਮੋਗਾ ਦੇ ਕਸਬੇ ਧਰਮਕੋਟ ਵਿੱਚ ਪਿੰਡ ਫਿਰੋਜ਼ਵਾਲਾ ਬਾਡਾ ਦੇ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਦੱਸਿਆ ਰਿਹਾ ਹੈ ਕਿ ਕਿਸਾਨ ਤੇ ਕਰੀਬ 7 ਲੱਖ ਰੁਪਏ ਦਾ ਕਰਜਾ ਸੀ  ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਹਰ ਸਾਲ ਉਸਦੀ ਖੇਤੀ ਤੇ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ

Farmer Suicide

ਇਸੀ ਪਰੇਸ਼ਾਨੀ ਦੇ ਚੱਲਦੇ ਉਸਨੇ ਆਪਣੀ ਜਿੰਦਗੀ ਤਬਾਹ ਕਰ ਦਿੱਤੀ। ਸੁਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨ ਕਰਜੇ ਦੇ ਜਰਿਏ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਧੋਖੇਧੜੀ ਦੇ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਹੋਈ ਇਕ ਪਾਸੇ ਉਸਨੂੰ ਖੇਤੀ ਤੋਂ ਵੀ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਫਿਹਲਾ ਪੁਲਿਸ ਨੇ ਮਾਮਲਾ ਦਰਜ ਲਾਸ਼ ਨੂੰ ਉਸਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *