ਹਰੀਸ਼ ਰਾਵਤ ਨਾਲ ਬੰਦ ਕਮਰੇ ਵਿਚ ਬਾਗੀ ਧੜੇ ਦੀ ਮੀਟਿੰਗ ਜਾਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕੁਝ ਹੋਰ ਨੇਤਾਵਾਂ ਵਲੋਂ ਖੁੱਲੇ ਤੌਰ ਉੱਤੇ ਕੈਪਟਨ ਨੂੰ ਹਟਾਏ ਜਾਣ ਦੀ ਮੰਗ ਚੁੱਕੇ ਦੇ…

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕੁਝ ਹੋਰ ਨੇਤਾਵਾਂ ਵਲੋਂ ਖੁੱਲੇ ਤੌਰ ਉੱਤੇ ਕੈਪਟਨ ਨੂੰ ਹਟਾਏ ਜਾਣ ਦੀ ਮੰਗ ਚੁੱਕੇ ਦੇ ਬਾਅਦ ਇਕ ਵਾਰ ਫਿਰ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ। ਹੁਣ ਪੰਜਾਬ ਦੇ ਕੁਝ ਵਿਧਾਇਕਾਂ ਨੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦਾ ਰੁਖ ਕੀਤਾ ਹੈ ਕਿਉਂਕਿ ਸੂਬਾ ਇੰਚਾਰਜ ਹਰੀਸ਼ ਰਾਵਤ ਇਸ ਵੇਲੇ ਦੇਹਰਾਦੂਨ ਵਿਚ ਹਨ।

ਪੜੋ ਹੋਰ ਖਬਰਾਂ: 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ: ਹਰੀਸ਼ ਰਾਵਤ

 

ਪੰਜਾਬ ਦੇ ਚਾਰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਤੇ ਚਰਨਜੀਤ ਚੰਨੀ ਤੇ ਤਿੰਨ ਵਿਧਾਇਕ ਕੁਲਵੀਰ ਸਿੰਘ ਜੀਰਾ, ਬਰਿੰਦਰਜੀਤ ਪਹਾੜਾ ਤੇ ਸੁਰਿੰਦਰ ਧਿਮਾਣ ਦੇਹਰਾਦੂਨ ਦੇ ਇਕ ਹੋਟਲ ਵਿਚ ਪਹੁੰਚੇ ਹਨ। ਇਸੇ ਹੋਟਲ ਵਿਚ ਬੈਠਕ ਹੋ ਰਹੀ ਹੈ ਤੇ ਹਰੀਸ਼ ਰਾਵਤ ਵੀ ਬੈਠਕ ਵਿਚ ਪਹੁੰਚ ਚੁੱਕੇ ਹਨ। ਉਥੇ ਹੀ ਬੈਠਕ ਵਿਚ ਜਾਣ ਤੋਂ ਪਹਿਲਾਂ ਹਰੀਸ਼ ਨੇ ਮੀਡੀਆ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬੈਠਕ ਦੇ ਬਾਅਦ ਕੀ ਹੱਲ ਨਿਕਲੇਗਾ।

ਪੜੋ ਹੋਰ ਖਬਰਾਂ: ਪਰਨੀਤ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ‘ਤੇ ਚੁੱਕੇ ਵੱਡੇ ਸਵਾਲ

 

ਇਸ ਮਾਮਲੇ ਉੱਤੇ ਹਰੀਸ਼ ਰਾਵਤ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਕਾਂਗਰਸ ਕਮੇਟੀ ਵਿਚ ਬਦਲਾਅ ਲਿਆਏ ਤਾਂ ਸਾਨੂੰ ਬਾਅਦ ਵਿਚ ਸਾਹਮਣੇ ਆ ਸਕਣ ਵਾਲੇ ਸੰਭਾਵਿਤ ਮੁੱਦਿਆਂ ਬਾਰੇ ਵਿਚਾਰ ਆਇਆ ਸੀ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉੱਤੇ ਸਾਰਿਆਂ ਨੂੰ ਭਰੋਸਾ ਹੈ। ਅਸੀਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।

Leave a Reply

Your email address will not be published. Required fields are marked *