ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਕਾਰਨ ਮੈਜੀਸਟ੍ਰੇਟ ਜਾਂਚ ਕੀਤੀ ਗਈ। ਮੈਜੀਸਟ੍ਰੇਟ ਜਾਂਚ ਵਿੱਚ ਪ੍ਰਬੰਧਕ ਮਿੱਠੂ ਮਦਾਨ ਖਿਲਾਫ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਮੈਜੀਸਟ੍ਰੇਟ ਜਾਂਚ ਵਿੱਚ ਗੇਟਮੈਨ ਅਤੇ ਦੁਸਹਿਰੇ ਦੇ ਪ੍ਰਬੰਧਕ ਦੋਸ਼ੀ ਪਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਬੀ ਪੁਰਸ਼ਾਰਥ ਨੇ ਮਾਮਲੇ ਦੀ ਜਾਂਚ ਦੀ ਰਿਪੋਰਟ ਦਿੱਤੀ ਸੀ। ਜੋੜਾ ਫਾਟਕ ਦੇ ਗੇਟਮੈਨ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਗੇਟ ਨੰਬਰ 27 ਜੋੜਾ ਫਾਟਕ ਦੇ ਗੇਟਮੈਨ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਜਾਂਚ ਕਮੇਟੀ ਨੇ ਸਿੱਧੂ ਜੋੜੇ ਨੂੰ ਲੈਕੇ ਵੀ ਰਿਪੋਰਟ ਜਾਰੀ ਕੀਤੇ ਸੀ ਜਿਸ ਵਿੱਚ ਕਿਹਾ ਗਿਆ ਸੀ ਇਸ ਹਾਦਸੇ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਹੈ ਇਸ ਹਾਦਸੇ ਪਿੱਛੇ ਸਿੱਧੂ ਜੋੜੇ ਦੀ ਕੋਈ ਜਿਮੇਦਾਰੀ ਨਹੀਂ ਹੈ।




