ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਪੰਜਾਬ ਨੂੰ ਇਸ ਵੇਲੇ 14 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੈ ਤੇ ਸਮਝੌਤੇ ਰੱਦ ਹੋਣ ਤੋਂ ਬਾਅਦ ਇੰਨੀ ਬਿਜਲੀ ਕਿਥੋ ਖਰੀਦੀ ਜਾ ਸਕੇਗੀ।
ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਨੇ ਚੁੱਕੀ ਹਰੀਸ਼ ਰਾਵਤ ਨੂੰ ਬਦਲਣ ਦੀ ਮੰਗ
ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਲਈ ਕਈ ਸਮਝੌਤੇ ਕੀਤੇ ਗਏ ਹਨ। ਇਨ੍ਹਾਂ ਸਾਰੇ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੇਕਰ ਇਨ੍ਹਾਂ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਬਿਜਲੀ ਕਿਥੋ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਜਲੀ ਪੈਦਾ ਕਰਨ ਦੀ ਕਪੈਸਟੀ ਇਸ ਵੇਲੇ 7 ਹਜ਼ਾਰ ਮੈਗਾਵਾਟ ਦੀ ਹੈ ਤੇ ਡਿਮਾਂਡ ਇਸ ਵੇਲੇ 14 ਹਜ਼ਾਰ ਮੈਗਾਵਾਟ ਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਉੱਤੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨਗੇ ਤੇ ਇਨ੍ਹਾਂ ਸਮਝੌਤਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ।
ਪੜੋ ਹੋਰ ਖਬਰਾਂ: ਖੱਟੜ ਦੇ ‘ਮੂੰਹ ਮਿੱਠੇ’ ਵਾਲੇ ਬਿਆਨ ‘ਤੇ ਰਾਜੇਵਾਲ ਦਾ ਜਵਾਬ, ਕਿਹਾ-‘ਚੰਗੇ ਕੰਮ ਦੀ ਕਰਨੀ ਚਾਹੀਦੀ ਹੈ ਪ੍ਰਸ਼ੰਸਾ’

