ਪੰਜਾਬ CM ਭਗਵੰਤ ਮਾਨ ਦਾ ਵੱਡਾ ਐਲਾਨ, ਵਿਧਾਨ ਸਭਾ ਦੀ ਕਾਰਵਾਈ ਹੋਵੇਗੀ Live

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਦੂਜੇ ਗੇੜ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ…

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਦੂਜੇ ਗੇੜ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਦਿਖਾਈ ਜਾਵੇਗੀ। ਲੋਕਾਂ ਨੂੰ ਹੱਕ ਹੈ ਦੇਖਣ ਦਾ ਕਿ ਕਿਵੇਂ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ ਵਿਚ ਚੁੱਕੀ ਜਾਂਦੀ ਹੈ। 

Also Read: ਆਸਟ੍ਰੇਲੀਆ ਨੇ ਭਾਰਤ ਨੂੰ ਵਾਪਸ ਕੀਤੀਆਂ 29 ਪੁਰਾਤਨ ਵਸਤਾਂ, PM ਮੋਦੀ ਨੇ ਕੀਤਾ ਨਿਰੀਖਣ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਦਗੀ ਆਮ ਆਦਮੀ ਪਾਰਟੀ ਨੇ ਪੰਜਾਂ ਨਾਵਾਂ ਦੀ ਚੋਣ ਕਰ ਲਈ ਹੈ। ਜਿਨ੍ਹਾਂ ਵਿਚ ਪਹਿਲਾ ਨਾਂ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਐੱਮ.ਐੱਲ.ਏ. ਤੇ ਆਮ ਆਦਮੀ ਪਾਰਟੀ ਦੇ ਕੋ-ਇੰਚਾਰਜ ਰਾਘਵ ਚੱਢਾ ਤੇ IIT Delhi and Univ of Cambridge research associate ਦੇ ਸੰਦੀਪ ਪਾਠਕ, LPU ਦੇ ਚਾਂਸਲਰ ਅਸ਼ੋਕ ਮਿੱਤਲ ਤੇ ਸਨਅਤਕਾਰ ਸੰਜੀਵ ਅਰੋੜਾ ਦਾ ਨਾਂ ਐਲਾਨ ਕੀਤਾ ਗਿਆ ਹੈ। 

Also Read: ਰਾਜ ਸਭਾ ਲਈ ਆਮ ਆਦਮੀ ਪਾਰਟੀ ਨੇ ਐਲਾਨੇ ਇਹ ਨਾਂਅ

Leave a Reply

Your email address will not be published. Required fields are marked *