ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦੀ ਹੀ ਹਜ਼ਾਰਾਂ ਮੁਹੱਲਾ ਕਲੀਨਿਕ ਬਣਾਏ ਜਾਣਗੇ। ਜਿਨ੍ਹਾਂ ਵਿਚ ਲੋਕਾਂ ਨੂੰ ਘਰ ਦੇ ਨੇੜੇ ਬਿਹਤਰ ਇਲਾਜ ਮਿਲੇਗਾ। ਅਜੇ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ 75 ਮੁਹੱਲਾ ਕਲੀਨਿਕ ਬਣਾਏ ਗਏ ਹਨ।
ਸੂਬੇ ਵਿਚ ਸਕੂਲਾਂ ਦੀ ਨੁਹਾਰ ਵੀ ਜਲਦੀ ਹੀ ਬਦਲੀ ਜਾਵੇਗੀ। ਇਥੇ ਵਰਲਡ ਕਲਾਸ ਐਜੂਕੇਸ਼ਨ ਦੇਵਾਂਗੇ। ਸੁਤੰਤਰਤਾ ਦਿਵਸ ਮੌਕੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਗੱਲ ਕੀਤੀ। ਮਾਨ ਨੇ ਕੱਲ੍ਹ ਲੁਧਿਆਣਾ ਵਿਚ ਸੂਬਾ ਪੱਧਰੀ ਸਮਾਗਮ ਵਿਚ ਤਿਰੰਗਾ ਲਹਿਰਾਇਆ।
Also Read: ਖਟਕੜਕਲਾਂ ਸ਼ਹੀਦ-ਏ-ਆਜ਼ਮ ਸਮਾਰਕ ਜਾਣਗੇ ਬਿਕਰਮ ਮਜੀਠੀਆ, ਜਲੰਧਰ ‘ਚ ਵੀ ਹੋਵੇਗਾ ਸਵਾਗਤ
ਸਰਕਾਰੀ ਸਕੂਲਾਂ ਦੀ ਹਾਲਤ ਬਦਲਣ ਦਾ ਕੰਮ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਉੱਤੇ ਕੰਮ ਹੋ ਰਿਹਾ ਹੈ। ਜਿਸ ਵਿਚ ਵਿਸ਼ਵ ਪੱਧਰੀ ਸਿੱਖਿਆ ਦੇਵਾਂਗੇ। ਨੌਜਵਾਨਾਂ ਨੂੰ ਡਿਗਰੀ ਦੇ ਮੁਤਾਬਕ ਪੰਜਾਬ ਵਿਚ ਹੀ ਰੋਜ਼ਗਾਰ ਮਿਲੇ, ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਸਿੱਖਿਆ ਤੇ ਸਿਹਤ ਦੇ ਵੱਡੇ ਮੁੱਦੇ ਉੱਤੇ ਹੀ ਸੱਤਾ ਵਿਚ ਆਈ ਹੈ।
ਆਜ਼ਾਦੀ ਤੇ ਉਸ ਦੀ ਰੱਖਿਆ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵਧੇਰੇ ਕੁਰਬਾਨੀ ਪੰਜਾਬੀਆਂ ਨੇ ਦਿੱਤੀ। ਦੇਸ਼ ਦੀ ਵੰਡ ਦਾ ਸੰਤਾਪ ਵੀ ਪੰਜਾਬ ਤੇ ਪੰਜਾਬੀਆਂ ਨੇ ਭੋਗਿਆ। ਸਭ ਤੋਂ ਵਧੇਰੇ ਦੁੱਖ ਪੰਜਾਬੀਆਂ ਨੇ ਝੱਲੇ। ਅੱਜ ਵੀ ਆਜ਼ਾਦੀ ਦੀ ਰੱਖਿਆ ਦੇ ਲਈ ਸਭ ਤੋਂ ਜ਼ਿਆਦਾ ਪੰਜਾਬੀ ਬਾਰਡਰ ਉੱਤੇ ਖੜੇ ਹਨ। ਦੁਸ਼ਮਣ ਦੀ ਗੋਲੀ ਦੇ ਅੱਗੇ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਛਾਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਦੇ ਨਾਲ ਪੰਜਾਬ ਵਿਚ ਅਮਨ ਤੇ ਭਾਈਚਾਰਾ ਵੀ ਕਾਇਮ ਰੱਖਾਂਗੇ।
ਆਜ਼ਾਦੀ ਦਿਹਾੜੇ ਮੌਕੇ ਭਾਰਤ ਸਮੇਤ ਪੰਜਾਬ ਵਾਸੀਆਂ ਦੇ ਰੂ-ਬ-ਰੂ…Live https://t.co/5enoBE7oW2
— Bhagwant Mann (@BhagwantMann) August 15, 2022



