ਪੰਜਾਬ ਬਜਟ 2020-21: ਵਿੱਤੀ ਮੰਤਰੀ ਮਨਪ੍ਰੀਤ ਬਾਦਲ ਕਰ ਰਹੇ ਹਨ ਇਹ ਐਲਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ  ਸਦਨ ਵਿਚ ਬਜਟ ਨੂੰ ਪੜ ਰਹੇ ਹਨ। ਪੰਜਾਬ ਸਰਕਾਰ ਦੇ ਵਿੱਤੀ ਵਰ੍ਹੇ 2020-21 ਦੇ ਬਜਟ ਤੋਂ ਸੂਬੇ ਦੇ ਹਰ ਵਰਗ ਨੂੰ ਕਾਫੀਆਂ ਉਮੀਦਾਂ ਹਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਬਜਟ ਵਿਚ ਕੀਤੇ ਐਲਾਨ-

ਸਾਲ 2020-21 ਲਈ 1,54,805 ਕਰੋੜ ਰੁਪਏ ਦਾ ਬਜਟ

ਜੇਲ੍ਹਾਂ ਦੀ ਸੁਰੱਖਿਆ ਲਈ 25 ਕਰੋੜ ਰੁਪਏ ਰੱਖੇ ਗਏ

ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਰੱਖ ਗਏ 60 ਕਰੋੜ ਰੁਪਏ

ਕੰਢੀ ਖੇਤਰਾਂ ਲਈ 100 ਕਰੋੜ ਰੁਪਏ ਰਾਖਵੇ

ਸਕੂਲ ਸਿੱਖਿਆ ਲਈ 12 ਹਜਾਰ 448 ਕਰੋੜ ਰੁਪਏ ਰੱਖੇ ਗਏ

35 ਕਰੋੜ ਰੁਪਏ ਨਾਲ ਬਣਾਏ ਜਾਣਗੇ ਆਈਟੀਆਈ ਸੈਂਟਰ

19 ਨਵੇਂ ਆਈ ਟੀ ਆਈ ਸੈਂਟਰ ਬਣਾਏ ਜਾਣਗੇ

ਸਰਹੱਦੀ ਖੇਤਰਾਂ ਲਈ ਰੱਖੇ ਗਏ 200 ਕਰੋੜ ਰੁਪਏ

ਉਦਯੋਗਾਂ ਨੂੰ ਸਸਤੀ ਬਿਜਲੀ ਦੇਣ ਲਈ ਰੱਖੇ ਗਏ 2,267 ਕਰੋੜ ਰੁਪਏ

ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਾ ਐਲਾਨ

100 ਕਰੋੜ ਰੁਪਏ ਦੀ ਲਾਗਤ ਨਾਲ 4150 ਕਲਾਸ ਰੂਮਾਂ ਦਾ ਨਿਰਮਾਣ ਹੋਵੇਗਾ

ਮੁਲਾਜ਼ਮਾ ਦੇ ਸੇਵਾਮੁਕਤੀ ਦੇ ਸਮਾਂ ਘਟਾ ਕੇ 60 ਤੋਂ 58 ਸਾਲ

ਕਿਸਾਨ ਕਰਜ ਮੁਆਫੀ ਲਈ ਰੱਖੇ 520 ਕਰੋੜ ਰੁਪਏ

ਪੰਜਾਬ ਵਿਚ ਨਵੀਂ ਭਰਤੀ ਜਲਦੀ ਸ਼ੁਰੂ ਹੋਵੇਗੀ

1 ਮਾਰਚ ਤੋਂ ਡੀਏ ਦੀ 6 ਫੀਸਦੀ ਕਿਸ਼ਤ ਜਾਰੀ ਹੋਵੇਗੀ

ਮੰਡੀ ਫੀਸ 6 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ

ਬੇਜ਼ਮੀਨੇ ਕਿਸਾਨ- ਮਜ਼ਦੂਰਾਂ ਲਈ ਕਰਜ਼ਾ ਮੁਆਫੀ ਦਾ ਐਲਾਨ

ਪੰਜਾਬ ਦੀ ਸਲਾਨਾ ਆਮਦਨ 1 ਲੱਖ 66 ਹਜ਼ਾਰ 130 ਕਰੋੜ

ਪੰਜਾਬ ਉੱਤੇ ਕੁ੍ੱਲ ਕਰਜ਼ਾ 2 ਲੱਖ 48 ਹਜ਼ਾਰ 230 ਕਰੋੜ ਰੁਪਏ ਹੈ

ਸਿਹਤ ਸੈਕਟਰ ਲਈ 4 ਹਜ਼ਾਰ 675 ਕਰੋੜ ਰੁਪਏ ਰੱਖੇ

ਖੇਡਾਂ ਲਈ 270 ਕਰੋੜ ਰੁਪਏ ਰੱਖੇ

ਸ਼ਹਿਰੀ ਵਿਕਾਸ ਲਈ 5 ਹਜ਼ਾਰ ਕਰੋੜ ਰੁਪਏ ਰੱਖੇ

ਪੀਣ ਵਾਲੇ ਪਾਣੀ ਲਈ ਰੱਖੇ ਗਏ 2 ਹਜ਼ਾਰ 29 ਕਰੋੜ ਰੁਪਏ

ਨਹਿਰੀ ਪਾਣੀ ਲਈ 2510 ਕਰੋੜ ਰੁਪਏ ਰੱਖੇ

8 ਹਜ਼ਾਰ 275 ਕਰੋੜ ਕਿਸਾਨਾਂ ਵਾਸਤੇ ਮੁਫ਼ਤ ਬਿਜਲੀ ਲਈ ਰੱਖੇ

Leave a Reply

Your email address will not be published. Required fields are marked *