ਚੰਡੀਗੜ੍ਹ : ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਵਿਚ ਪ੍ਰਸ਼ਨਕਾਲ, ਸਿਫ਼ਰ ਕਾਲ , ਧਿਆਨ ਦਿਵਾਊ ਨੋਟਿਸ ਅਤੇ ਪ੍ਰਾਈਵੇਟ ਬਿੱਲ ਸਦਨ ਵਿਚ ਪੇਸ਼ ਨਾ ਕਰਨ ਸਬੰਧੀ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ ਨੇ ਪੇਸ਼ ਕੀਤਾ। ਵਿਧਾਨ ਸਭਾ ਦੇ ਦੂਜੇ ਦਿਨ ਦੀ ਕਰਵਾਈ ਸ਼ੁਰੂ ਹੰਦਿਆਂ ਹੀ ਹੰਗਾਮਾ ਹੋ ਗਿਆ।
ਸਰਬ ਸਾਂਝੀ ਪਵਿੱਤਰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਦੁਨੀਆ ਦੇ ਕੋਨੇ ਕੋਨੇ ਤੱਕ ਹੋਵੇ..
ਸਿੱਖ ਗੁਰਦੁਆਰਾ (ਸੋਧ) ਬਿੱਲ 2023 ‘ਤੇ ਮਤਾ ਪੇਸ਼… ਵਿਧਾਨਸਭਾ ਤੋਂ Live… https://t.co/JeRQ5zyBpV
— Bhagwant Mann (@BhagwantMann) June 20, 2023
ਸਦਨ ‘ਚ ਸਰਬ-ਸੰਮਤੀ ਨਾਲ ਪਾਸ ਹੋਇਆ ਮਤਾ
ਸਦਨ ਵਿਚ ਕੇਂਦਰ ਖ਼ਿਲਾਫ਼ ਤੇ RDF ਰਾਸ਼ੀ ਰਿਲੀਜ਼ ਕਰਵਾਉਣ ਦੀ ਮੰਗ ਵਾਲਾ ਮਤਾ ਸਰਬ-ਸੰਮਤੀ ਨਾਲ ਮਤਾ ਪਾਸ ਹੋਇਆ।
ਸਿੱਖ ਗੁਰਦੁਆਰਾ ਸੋਧ ਬਿੱਲ 2023 ਪੇਸ਼
ਵਿਧਾਨ ਸਭਾ ‘ਚ ਸੀਐਮ ਭਗਵੰਤ ਮਾਨ ਨੇ ਸਿੱਖ ਗੁਰਦੁਆਰਾ ਸੋਧ ਬਿੱਲ 2023 ਵੀ ਪੇਸ਼ ਕੀਤਾ। ਇਹ ਬਿੱਲ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਹੈ।
ਐੱਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦੈ – ਇਯਾਲੀ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਬਿੱਲ ‘ਤੇ ਬੋਲਦਿਆਂ ਕਿਹਾ ਕਿ ਐੱਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ। ਐੱਸਜੀਪੀਸੀ ਦੇ ਮਾਮਲਿਆਂ ‘ਚ ਸਰਕਾਰ ਨੂੰ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰਸਾਰਣ ਦੇ ਅਧਿਕਾਰ ਕਿਸੇ ਚੈਨਲ ਕੋਲ ਨਹੀਂ ਹੋਣੇ ਚਾਹੀਦੇ। ਉਨ੍ਹਾਂ ਸਰਕਾਰ ਕੋਲੋਂ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਗੁਰਬਾਣੀ ਸਾਰਿਆਂ ਦੀ ਸਾਂਝੀ – ਭਗਵੰਤ ਮਾਨ
ਵਿਧਾਨ ਸਭਾ ‘ਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਪੇਸ਼ ਕਰਦਿਆਂ ਕਿਹਾ ਕਿ ਗੁਰਬਾਣੀ ਸਾਰਿਆਂ ਦੀ ਸਾਂਝੀ ਹੈ, ਫਿਰ ਇਸ ‘ਤੇ ਇਕ ਚੈਨਲ ਦਾ ਅਧਿਕਾਰ ਕਿਉਂ? ਉਨ੍ਹਾਂ ਕਿਹਾ ਕਿ ਜਥੇਦਾਰ ਨੇ ਐੱਸਜੀਪੀਸੀ ਨੂੰ ਆਪਣਾ ਚੈਨਲ ਬਣਾਉਣ ਲਈ ਕਿਹਾ ਸੀ ਪਰ ਜਥੇਦਾਰ ਦੇ ਹੁਕਮਾਂ ਦੇ ਬਾਵਜੂਦ ਚੈਨਲ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਗੁਰਬਾਣੀ Free-to-Air ਨਹੀਂ। ਐੱਸਜੀਪੀਸੀ ਪ੍ਰਧਾਨ ਧਾਮੀ ਸਾਬ੍ਹ ਕਹਿ ਰਹੇ ਹਨ ਕਿ ਇਹ ਤਾਂ ਪਹਿਲਾਂ ਹੀ Free-to-Air ਹੈ। ਜੇ ਇਹ ਪਹਿਲਾਂ ਹੀ Free-to-Air ਹੈ ਤਾਂ ਫਿਰ ਸਾਰੇ ਚੈਨਲਾਂ ਤੇ ਗੁਰਬਾਣੀ ਕਿਉਂ ਨਹੀਂ ਆਉਂਦੀ। ਮੁੱਖ ਮੰਤਰੀ ਨੇ ਕਿਹਾ ਕਿ ਐੱਸਜੀਪੀਸੀ ਦੀਆਂ ਚੋਣਾਂ ਹੋਇਆਂ ਨੂੰ ਵੀ 11 ਸਾਲ ਹੋ ਗਏ ਹਨ। ਜੇ ਪੰਜ ਸਾਲ ਚੋਣਾਂ ਨਾ ਹੋਣ ਤਾਂ ਕੋਈ ਵੀ ਸੰਸਥਾ ਗ਼ੈਰ-ਲੋਕਤੰਤਰਿਕ ਹੋ ਜਾਂਦੀ ਹੈ।


