ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਗੂੰਜਿਆ ਮਹਿੰਗੀ ਬਿਜਲੀ ਦਾ ਮੁੱਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਪਹਿਲਾ ਦਿਨ ਅੱਜ ਪੂਰਾ ਹੋ ਗਿਆ ਹੈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਤਲਵੀ ਕਰ ਦਿੱਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਪਹਿਲਾ ਦਿਨ ਅੱਜ ਪੂਰਾ ਹੋ ਗਿਆ ਹੈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਤਲਵੀ ਕਰ ਦਿੱਤੀ ਗਈ ਹੈ। ਪਹਿਲੇ ਹੀ ਦਿਨ ਸਰਕਾਰ ਵਿਰੁੱਧ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਹੁਣ ਬਜਟ ਇਜਲਾਸ ਦੀ ਮਿਆਦ ਵਧਾ ਕੇ 4 ਮਾਰਚ ਕਰ ਦਿੱਤੀ ਗਈ ਹੈ ।

ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਫਿਰ ਸੈਸ਼ਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ ਜਿਸ ਦੌਰਾਨ ਸੰਗਰੂਰ ਦੇ ਲੌਗੋਵਾਲ ‘ਚ ਵਾਪਰੇ ਵੈਨ ਹਾਦਸੇ ਦੇ ਮ੍ਰਿਤਕ ਬੱਚਿਆਂ ਨੂੰ ਵੀ ਯਾਦ ਕੀਤਾ ਗਿਆ। ਬਜਟ ਸੈਸ਼ਨ ਸ਼ੁਰੂ ਹੋਣ ‘ਤੇ ਅਕਾਲੀ ਦਲ ਨੇ ਮਹਿੰਗੀ ਬਿਜਲੀ ਵਿਰੁੱਧ ਸਦਨ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸ ਸਰਕਾਰ ਵਿਰੁੱਧ ਜੰਮ ਕੇ ਨਿਸ਼ਾਨਾ ਸਾਧਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਮਹਿੰਗੀ ਹੋਈ ਬਿਜਲੀ ਦੇ ਵਿਰੁੱਧ ਪੂਰੇ ਪੰਜਾਬ ‘ਚ ਧਰਨੇ ਦੇਣ ਦਾ ਐਲਾਨ ਕੀਤਾ।

ਸਦਨ ਦੇ ਵਿਚ ਪਿਛਲੇ ਦਿਨੀ ਅੰਮ੍ਰਿਤਸਰ ‘ਚ ਨਸ਼ੇ ਦੀ ਫੈਕਟਰੀ ਫੜੇ ਜਾਣ ਦਾ ਮੁੱਦਾ ਵੀ ਗਰਮਾਇਆ। ਇਸ ਪੂਰੇ ਮਾਮਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਗਰਸੀ ਵਿਧਾਇਕ ਦੁਆਰਾ ਸਦਨ ਵਿਚ ਚੁੱਕੇ ਸਵਾਲ ਉੱਤੇ ਬੋਲਦਿਆਂ ਕਿਹਾ ਕਿ ਇਸ ਮਾਮਲੇ ‘ਚ ਗਿਰਫ਼ਤਾਰ ਹੋਏ ਅਨਵਰ ਮਸੀਹ ਦੇ ਬਿਕਰਮਜੀਤ ਮਜੀਠੀਆਂ ਨਾਲ ਸਬੰਧੀ ਦੀ ਜਾਂਚ ਹੋਵੇਗੀ। ਉੱਥੇ ਹੀ ਬਿਕਮਰਜੀਤ ਮਜੀਠਿਆ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਮਸੀਹ ਨਾਲ ਕੋਈ ਕੁਨੈਸ਼ਨ ਨਹੀਂ ਹੈ ਬਲਕਿ ਕਾਂਗਰਸੀ ਲੀਡਰਾਂ ਨਾਲ ਮਸੀਹ ਦੇ ਲਿੰਕ ਹਨ।

ਵਿਰੋਧੀ ਧੀਰਾਂ ਵੱਲੋਂ ਲਗਾਤਾਰ ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਮੰਗ ਚੁੱਕੀ ਜਾ ਰਹੀ ਸੀ ਜੋ ਕਿ ਸਰਕਾਰ ਵੱਲੋਂ ਮੰਨ ਲਈ ਗਈ ਹੈ ਅਤੇ ਹੁਣ ਬਜਟ ਸੈਸ਼ਨ 28 ਫਰਵਰੀ ਦੀ ਥਾਂ 4 ਮਾਰਚ ਤੱਕ ਚੱਲੇਗਾ। ਨਾਲ ਹੀ ਹੁਣ 2020-21 ਵਰੇ ਦਾ ਬਜਟ ਵੀ 28 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਜੋ ਕਿ ਪਹਿਲਾਂ 25 ਫਰਵਰੀ ਨੂੰ ਪੇਸ਼ ਹੋਣਾ ਸੀ। ਵਿਧਾਨ ਸਭਾ ਦੀ ਕਾਰਵਾਈ ਹੁਣ ਸੋਮਵਾਰ ਤੱਕ ਮੁਤਲਵੀ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *