ਪੰਜਾਬ ਦੇ ਨੌਜਵਾਨ ਦੀ ਫੌਜ ਦੀ ਟ੍ਰੇਨਿੰਗ ਦੌਰਾਨ ਹੋਈ ਮੌਤ, CM ਨੇ ਜਤਾਇਆ ਦੁੱਖ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਗਰਾ ਵਿੱਚ ਪੰਜਾਬ ਦੇ ਨੌਜਵਾਨ ਦੀ ਫੌਜ ਦੀ ਟ੍ਰੇਨਿੰਗ ਦੌਰਾਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੇ ਪਿੰਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਗਰਾ ਵਿੱਚ ਪੰਜਾਬ ਦੇ ਨੌਜਵਾਨ ਦੀ ਫੌਜ ਦੀ ਟ੍ਰੇਨਿੰਗ ਦੌਰਾਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੇ ਪਿੰਡ ਤਲਵੰਡੀ ਦੇ ਰਹਿਣ ਵਾਲਾ ਫੌਜ ਦਾ ਜਵਾਨ ਆਗਰਾ ਵਿੱਚ ਟ੍ਰੇਨਿੰਗ ਦੌਰਾਨ ਜਹਾਜ ਤੋਂ ਛਲਾਂਗ ਲਗਾ ਦਿੱਤੀ ਪਰ ਛਲਾਂਗ ਲਗਾਣੇ ਤੋਂ ਬਾਅਦ ਉਸਦਾ ਪੈਰਾਸ਼ੂਟ ਨਹੀਂ ਖੁਲਿਆ ਤੇ ਉਹ ਜਮੀਨ ਤੇ ਆ ਡਿੱਗਿਆ।

army

ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਜਿਸ ਤੋਂ ਬਾਅਦ ਜਵਾਨ ਦੇ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ। ਉੱਥੇ ਹੀ ਮ੍ਰਿਤਕ ਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਉਹਨਾਂ ਦਾ ਇਕੱਲਾ ਪੁੱਤ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਸਦੀ ਯਾਦ ਵਿੱਚ ਪਿੰਡ ਵਿੱਚ ਕੋਈ ਯਾਦਗਾਰੀ ਬਣਾਈ ਜਾਵੇ। ਮ੍ਰਿਤਕ ਪੰਜਾਬ ਦੇ ਜਵਾਨ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜਤਾਇਆ ਹੈ।

Leave a Reply

Your email address will not be published. Required fields are marked *