ਪੰਜਾਬ ’ਚ ਦੀਵਾਲੀ ਦੀ ਰਾਤ ਹਾਦਸਿਆਂ ਦੀ ਰਾਤ, ਜਾਣੋਂ ਬੀਤੀ ਰਾਤ ਕਿੱਥੇ ਕੀ-ਕੀ ਖਤਰਨਾਕ ਵਾਪਰਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਦੀਵਾਲੀ ਦੀ ਰਾਤ ਹਾਦਸਿਆਂ ਦੀ ਰਾਤ ਰਹੀ। ਦਸ ਦਈਏ ਕਿ ਸੂਬੇ ’ਚ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਕਈ ਘਟਨਾਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਦੀਵਾਲੀ ਦੀ ਰਾਤ ਹਾਦਸਿਆਂ ਦੀ ਰਾਤ ਰਹੀ। ਦਸ ਦਈਏ ਕਿ ਸੂਬੇ ’ਚ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਸ ਦਈਏ ਕਿ  ਦੀਵਾਲੀ ਦੀ ਰਾਤ ਬਟਾਲਾ ਦੇ ਨਹਿਰੂ ਗੇਟ ਦੇ ਕੋਲ ਇੱਕ ਕਬਾੜ ਦੀ ਦੁਕਾਨ ਵਿੱਚ ਅੱਗ ਲੱਗ ਗਈ। ਇਸ ਮਾਮਲੇ ਤੇ ਲੋਕਾਂ ਦਾ ਕਹਿਣਾ ਹੈ ਕਿ ਪਟਾਕਿਆਂ ਦੀ ਚਿੰਗਾਰੀ ਦੇ ਕਾਰਨ ਹੀ ਦੁਕਾਨ ਚ ਅੱਗ ਲਗ ਗਈ ਸੀ।

Blast

ਮੌਕੇ ਤੇ ਪਹੁੰਚੀ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਧਰ ਦੂਜੇ ਪਾਸੇ ਜਲੰਧਰ ਚ ਇਕ ਖਾਲੀ ਪਏ ਪਲਾਂਟ ਚ ਜੋਰ ਦਾਰ ਧਮਾਕਾ ਹੋਇਆ ਜਿਸ ਕਾਰਨ ਪੂਰਾ ਸ਼ਹਿਰ ਦਹਿਲ ਗਿਆ। ਇਸ ਘਟਨਾ ਤੇ ਪੁਲਿਸ ਦਾ ਕਹਿਣਾ ਹੈ ਕਿ ਖਾਲੀ ਪਏ ਪਲਾਂਟ ਰੱਖੇ ਬਾਰੂਦ ਨੂੰ ਖਤਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਹੀ ਇਹ ਜੋਰਦਾਰ ਧਮਾਕਾ ਹੋਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Blast

Blast

ਉੱਥੇ ਹੀ ਮਲੇਰਕੋਟਲਾ ’ਚ ਇਕ ਸਰਕਾਰੀ ਹਸਪਤਾਲ ਦੇ ਨਜਦੀਕ ਇੱਕ ਘਰ ’ਚ ਦੀਵਾਲੀ ਵਾਲੀ ਰਾਤ ਨੂੰ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਬਿਲੇਗੌਰ ਹੈ ਕਿ ਦੀਵਾਲੀ ਤੋਂ ਪਹਿਲਾ ਪੁਲਿਸ ਨੇ ਸਖਤ ਇੰਤਜਾਮ ਕਰਨ ਲੈਣ ਦਾ ਭਰੋਸਾ ਜਤਾਇਆ ਸੀ ਇਸ ਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ।

Leave a Reply

Your email address will not be published. Required fields are marked *