ਕਾਂਗਰਸ ਨੇ ਬੁੱਧਵਾਰ ਦੇਰ ਰਾਤ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਝਾਰਖੰਡ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਕਾਂਗਰਸ ਦੀ ਸੂਚੀ ਮੁਤਾਬਕ ਕਾਂਗਰਸ ਨੇ ਮਹਿਲਾ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਰੱਦ ਕਰ ਦਿਤੀ। ਇਸ ਸੂਚੀ ਵਿੱਚ 14 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ ਪਰ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੂੰ ਵੱਡਾ ਝਟਕਾ ਲੱਗਾ ਹੈ ਸੂਚੀ ਵਿਚ ਉਨ੍ਹਾਂ ਦਾ ਨਾਂ ਨਹੀਂ ਹੈ। ਸੁਪ੍ਰੀਆ ਸ਼੍ਰੀਨੇਸ਼ ਦੀ ਟਿਕਟ ਕੱਟੀ ਗਈ ਹੈ। ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੰਗਨਾ ਰਣੌਤ ‘ਤੇ ਟਿੱਪਣੀ ਮਗਰੋਂ ਵਿਵਾਦਾਂ ‘ਚ ਘਿਰੀ। ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਨੂੰ ਕੰਗਨਾ ਰਣੌਤ ਉਤੇ ਟਿੱਪਣੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਰੀ ਸੂਚੀ ‘ਚ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ, ਜਿੱਥੋਂ ਸੁਪ੍ਰਿਆ ਸ਼੍ਰੀਨੇਤ ਨੇ ਆਖਰੀ ਵਾਰ 2019 ‘ਚ ਲੋਕ ਸਭਾ ਚੋਣ ਲੜੀ ਸੀ। ਸੁਪ੍ਰੀਆ ਸ਼੍ਰੀਨੇਤ ਇਹ ਚੋਣ ਭਾਜਪਾ ਉਮੀਦਵਾਰ ਪੰਕਜ ਚੌਧਰੀ ਤੋਂ ਹਾਰ ਗਈ ਸੀ। ਇਸ ਵਾਰ ਕਾਂਗਰਸ ਨੇ ਮਹਾਰਾਜਗੰਜ ਜ਼ਿਲ੍ਹੇ ਦੀ ਫਰੇਂਦਾ ਵਿਧਾਨ ਸਭਾ ਤੋਂ ਮੌਜੂਦਾ ਵਿਧਾਇਕ ਸੁਪ੍ਰੀਆ ਸ਼੍ਰਨੀਤ ਦੀ ਥਾਂ ਵੀਰੇਂਦਰ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇਤਾਵਾਂ ਸੁਪ੍ਰੀਆ ਸ਼੍ਰਨੀਤ ਅਤੇ ਐਚਐਸ ਅਹੀਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਰਣੌਤ ਅਤੇ ਮੰਡੀ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਵੱਡਾ ਸਿਆਸੀ ਵਿਵਾਦ ਖੜ੍ਹਾ ਕਰ ਦਿਤਾ।
ਵਿਵਾਦ ਪੈਦਾ ਹੋਣ ‘ਤੇ ਕਾਂਗਰਸ ਦੇ ਬੁਲਾਰੇ ਸ਼੍ਰੀਨੇਤ ਨੇ ਸੋਮਵਾਰ ਨੂੰ ਆਪਣੇ ਬਚਾਅ ‘ਚ ਕਿਹਾ ਕਿ ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਕਈ ਲੋਕ ਸੰਚਾਲਿਤ ਕਰਦੇ ਹਨ ਅਤੇ ਉਨ੍ਹਾਂ ‘ਚੋਂ ਇਕ ਨੇ ਅਣਉਚਿਤ ਪੋਸਟ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਨੂੰ ਪਤਾ ਲੱਗਾ ਮੈਂ ਉਸ ਪੋਸਟ ਨੂੰ ਹਟਾ ਦਿਤਾ। ਜੋ ਲੋਕ ਮੈਨੂੰ ਜਾਣਦੇ ਹਨ ਉਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਪ੍ਰਤੀ ਨਿੱਜੀ ਅਤੇ ਅਸ਼ਲੀਲ ਟਿੱਪਣੀ ਨਹੀਂ ਕਰ ਸਕਦੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕਿਵੇਂ ਹੋਇਆ।
ਕੰਗਨਾ ਉਤੇ ਟਿੱਪਣੀ ਦੀ ਸਜ਼ਾ! ਕਾਂਗਰਸ ਨੇ ਕੱਟੀ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ
ਕਾਂਗਰਸ ਨੇ ਬੁੱਧਵਾਰ ਦੇਰ ਰਾਤ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਝਾਰਖੰਡ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ…
