ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆਂ ਬਲਾਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਹਨਾਂ ਨੇ ਪੁਲਵਾਮਾ ਹਮਲੇ ਦੀ ਸਾਜਿਸ਼ਕਰਤਾਵਾਂ ਚ ਸ਼ਾਮਿਲ ਇਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆਂ ਬੱਲਾਂ ਨੇ ਜੈਸ਼ ਕਮਾਂਡਰ ਸੱਜਾਦ ਭੱਟ ਨੂੰ ਢੇਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਸ ਐਨਕਾਉਂਟਰ ਚ ਇਕ ਹੋਰ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਉਹ ਅੱਤਵਾਦੀ ਸੀ ਜਿਸ ਦੀ ਕਾਰ ਦਾ ਇਸਤੇਮਾਲ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਸੀ। ਇਸਦੀ ਕਾਰ ਚ ਕਰੀਬ 200 ਕਿਲੋ ਵਿਸਫੋਟਕ ਨਾਲ ਲੱਦੀ ਕਾਰ ਨੂੰ ਸੀਆਰਪੀਐੱਫ ਦੀ ਇਕ ਬੱਸ ਦੇ ਨਾਲ ਟਕਰ ਮਾਰ ਦਿੱਤੀ ਸੀ ਜਿਸ ਕਾਰਨ ਇਸ ਘਾਤਕ ਹਮਲੇ ਦੇ ਕਾਰਨ 40 ਜਵਾਨਾਂ ਸ਼ਹੀਦ ਹੋ ਗਏ ਸੀ।




