ਪੁਲਵਾਮਾ ਹਮਲਾ : PM ਨੇ ਦਿੱਤੀ ਸ਼ਰਧਾਂਜਲੀ, ਰਾਹੁਲ ਗਾਂਧੀ ਨੇ ਸਵਾਲ ਕੀਤੇ ਖੜ੍ਹੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਬੀਤੇ ਸਾਲ 2019 ਵਿਚ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਇਕ ਅੱਤਵਾਦੀ ਨੇ ਬਰੂਦ ਨਾਲ ਭਰੀ ਕਾਰ ਨੂੰ ਸੜਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਬੀਤੇ ਸਾਲ 2019 ਵਿਚ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਇਕ ਅੱਤਵਾਦੀ ਨੇ ਬਰੂਦ ਨਾਲ ਭਰੀ ਕਾਰ ਨੂੰ ਸੜਕ ਉੱਤੋਂ ਗੁਜ਼ਰ ਰਹੀ ਸੀਆਰਪੀਐਫ ਕਾਫਿਲੇ ਦੀ ਬੱਸ ਵਿਚ ਮਾਰ ਕੇ ਖੁਦ ਨੂੰ ਉਡਾ ਲਿਆ ਸੀ ਜਿਸ ਵਿਚ 40 ਜਵਾਨਾ ਸ਼ਹੀਦ ਹੋ ਗਏ ਸਨ ਜਦਕਿ 35 ਜਵਾਨ ਗੰਭੀਰ ਰੂਪ ਨਾਲ ਜਖ਼ਮੀ ਵੀ ਹੋਏ ਸਨ ਅਤੇ ਅੱਜ ਇਸ ਹਮਲੇ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਜਿਸ ਨੂੰ ਲੈ ਕੇ ਦੇਸ਼ ਦੇ ਆਮ ਵਿਅਕਤੀ ਤੋਂ ਲੈ ਕੇ ਵੱਡੇ – ਵੱਡੇ ਆਗੂਆਂ ਦੁਆਰਾ ਸ਼ਰਧਾਂਜਲੀ ਦਿੱਤੀ ਜਾਂ ਰਹੀ ਹੈ। ਜਿੱਥੇ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਹਮਲੇ ਨੂੰ ਸਾਲ ਬੀਤਣ ਉੱਤੇ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ ਉੱਥੇ ਹੀ ਦੂਜੇ ਪਾਸੇ ਰਾਹੁਲ ਗਾਂਧੀ ਨੇ ਇਸ ਹਮਲੇ ਨੂੰ ਲੈ ਕੇ ਕਈ ਸਵਾਲ ਵੀ ਖੜੇ ਕੀਤੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ”ਪਿਛਲੇ ਸਾਲ ਹੋਏ ਪੁਲਵਾਮਾ ਹਮਲੇ ਵਿਚ ਆਪਣੀ ਜਾਨ ਗਵਾਉਣ ਵਾਲੇ ਬਹਾਦੁਰ ਸ਼ਹੀਦਾਂ ਨੂੰ ਸ਼ਰਧਾਂਜਲੀ। ਉਹ ਬੇਮਿਸਾਲ ਵਿਅਕਤੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਾਡੇ ਦੇਸ਼ ਦੀ ਸੇਵਾ ਅਤੇ ਰੱਖਿਆ ਲਈ ਸਮਰਪਿਤ ਕੀਤੀ। ਭਾਰਤ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ”।

ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪੁਲਵਾਨਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਨਾਲ ਹੀ ਉਨ੍ਹਾਂ ਨੇ ਇਸ ਹਮਲੇ ਨੂੰ ਲੈ ਕੇ ਕਈ ਤਰ੍ਹਾ ਦੇ ਸਵਾਲ ਵੀ ਖੜ੍ਹੇ ਕੀਤੇ। ਉਨ੍ਹਾਂ ਨੇ ਮੋਦੀ ਸਰਕਾਰ ਉੱਤੇ ਨਿਸ਼ਾਨਾਂ ਲਗਾਉਂਦੇ ਹੋਏ ਤਿੰਨ ਸਵਾਲ ਪੁੱਛੇ-

1.ਹਮਲੇ ਦਾ ਸੱਭ ਤੋਂ ਜਿਆਦਾ ਫਾਇਦਾ ਕਿਸ ਨੂੰ ਹੋਇਆ

2.ਹਮਲੇ ਦੀ ਜਾਂਚ ਦਾ ਕੀ ਨਤੀਜਾ ਨਿਕਲਿਆ

3.ਹਮਲੇ ਦੀ ਇਜਾਜ਼ਤ ਦੇਣ ਵਾਲੀਆਂ ਸੁਰੱਖਿਆ ਖਾਮੀਆਂ ਲਈ ਅਜੇ ਤੱਕ ਭਾਜਪਾ ਸਰਕਾਰ ਵਿਚ ਕਿਸ ਨੂੰ ਜਵਾਬ ਦੇਹ ਠਹਿਰਾਇਆ ਗਿਆ ਹੈ।

ਰਾਹੁਲ ਗਾਂਧੀ ਦੁਆਰਾ ਟਵੀਟ ਕਰ ਪੁੱਛੇ ਗਏ ਸਵਾਲਾਂ ਦਾ ਉੱਤੇ ਭਾਜਪਾ ਵੀ ਭੜਕ ਉੱਠੀ ਅਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ”ਪੁਲਵਾਮਾ ਇਕ ਭਿਆਨਕ ਹਮਲਾ ਸੀ ਅਤੇ ਇਹ ਇਕ ਭਿਆਨਕ ਬਿਆਨ ਹੈ ਕਿ ਕਿਸ ਨੂੰ ਫਾਇਦਾ ਹੋਇਆ। ਕੀ ਗਾਂਧੀ ਪਰਿਵਾਰ ਨੇ ਕਦੇਂ ਫਾਇਦੇ ਤੋਂ ਅੱਗੇ ਵੱਧ ਕੇ ਸੋਚ ਸਕਦਾ ਹੈ। ਇਨ੍ਹਾ ਦੀ ਆਤਮਾਵਾਂ ਵੀ ਭ੍ਰਿਸ਼ਟ ਹੋ ਚੁੱਕੀਆਂ ਹਨ”।

Leave a Reply

Your email address will not be published. Required fields are marked *