PU ਸਿੰਡੀਕੇਟ ਨੇ BSc ਦੀ ਪ੍ਰੀਖਿਆ ਪੰਜਾਬੀ ਅਤੇ ਹਿੰਦੀ ਵਿੱਚ ਲੈਣ ਦੀ ਦਿੱਤੀ ਪ੍ਰਵਾਨਗੀ

ਚੰਡੀਗੜ੍ਹ:  ਪੰਜਾਬ ਯੂਨੀਵਰਸਿਟੀ (ਪੀਯੂ) ਸਿੰਡੀਕੇਟ ਨੇ ਸ਼ਨੀਵਾਰ ਨੂੰ ਬੀਐਸਸੀ ਅਤੇ ਬੀਐਸਸੀ ਆਨਰਜ਼ ਦੇ ਵਿਦਿਆਰਥੀਆਂ ਨੂੰ ਹਿੰਦੀ ਅਤੇ ਪੰਜਾਬੀ ਵਿੱਚ ਪ੍ਰੀਖਿਆਵਾਂ ਲਿਖਣ ਦੀ ਆਗਿਆ ਦੇਣ ਦੇ…

ਚੰਡੀਗੜ੍ਹ:  ਪੰਜਾਬ ਯੂਨੀਵਰਸਿਟੀ (ਪੀਯੂ) ਸਿੰਡੀਕੇਟ ਨੇ ਸ਼ਨੀਵਾਰ ਨੂੰ ਬੀਐਸਸੀ ਅਤੇ ਬੀਐਸਸੀ ਆਨਰਜ਼ ਦੇ ਵਿਦਿਆਰਥੀਆਂ ਨੂੰ ਹਿੰਦੀ ਅਤੇ ਪੰਜਾਬੀ ਵਿੱਚ ਪ੍ਰੀਖਿਆਵਾਂ ਲਿਖਣ ਦੀ ਆਗਿਆ ਦੇਣ ਦੇ ਸੁਝਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਸੈਨੇਟ ਦੀ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ।ਇਹ ਸੁਝਾਅ ਸਿੰਡੀਕੇਟ ਦੇ ਕੁਝ ਮੈਂਬਰਾਂ ਦੁਆਰਾ ਰੈਗੂਲੇਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਨਾਲ ਅੱਗੇ ਰੱਖਿਆ ਗਿਆ ਸੀ। ਇਸ ਨੂੰ ਪੂਰਕ ਏਜੰਡੇ ਵਜੋਂ ਪੇਸ਼ ਕੀਤਾ ਗਿਆ।

ਬੀਐਸਸੀ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦੇ ਮਾਧਿਅਮ ਬਾਰੇ ਚਰਚਾ ਕਰਦੇ ਹੋਏ, ਸਿੰਡੀਕੇਟ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਉਮੀਦਵਾਰਾਂ ਨੂੰ ਆਪਣੇ ਜਵਾਬ ਹਿੰਦੀ ਅਤੇ ਪੰਜਾਬੀ ਵਿੱਚ ਵੀ ਲਿਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਸਿੰਡੀਕੇਟ ਮੈਂਬਰ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਇਹ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) ਦੀ ਭਾਵਨਾ ਵਿੱਚ ਹੈ ਜੋ ਵਿਦਿਆਰਥੀਆਂ ਦੀ ਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ। ਪੜਾਈ ਦਾ ਤਰੀਕਾ ਬਦਲਿਆ ਨਹੀਂ ਜਾਵੇਗਾ ਅਤੇ ਪ੍ਰਸ਼ਨ ਪੱਤਰ ਵੀ ਅੰਗਰੇਜ਼ੀ ਵਿੱਚ ਹੀ ਰਹੇਗਾ ਪਰ ਅਸੀਂ ਕਿਹਾ ਹੈ ਕਿ ਹਿੰਦੀ ਅਤੇ ਪੰਜਾਬੀ ਵਿੱਚ ਸਵਾਲਾਂ ਦੇ ਜਵਾਬ ਲਿਖੇ ਹੋਏ ਸਵੀਕਾਰ ਕੀਤੇ ਜਾਣ।

ਇਸ ਦੀ ਪੁਸ਼ਟੀ ਕਰਦਿਆਂ ਸਿੰਡੀਕੇਟ ਮੈਂਬਰ ਹਰਪ੍ਰੀਤ ਸਿੰਘ ਦੂਆ ਨੇ ਅੱਗੇ ਕਿਹਾ ਹੈ ਕਿ ਪੰਜਾਬ ਵਿੱਚ, ਪੀਯੂ ਵਿਗਿਆਨ ਦੇ ਵਿਦਿਆਰਥੀਆਂ ਨੂੰ ਇਹ ਵਿਕਲਪ ਪੇਸ਼ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਹੋਵੇਗੀ। ਅਜਿਹਾ ਸਿਰਫ਼ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਅੰਗਰੇਜ਼ੀ ਵਿੱਚ ਨਿਪੁੰਨ ਨਾ ਹੋਣ ਕਾਰਨ ਆਪਣੇ ਆਪ ਨੂੰ ਬਾਹਰ ਮਹਿਸੂਸ ਨਾ ਕਰੇ ਭਾਵੇਂ ਵਿਦਿਆਰਥੀ ਵਿਸ਼ੇ ਵਿੱਚ ਪ੍ਰਤਿਭਾਸ਼ਾਲੀ ਕਿਉਂ ਨਾ ਹੋਵੇ।

Leave a Reply

Your email address will not be published. Required fields are marked *