PSEB ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ  ਦੀ ਕੰਪਾਰਟਮੈਂਟ, ਰੀਅਪੀਅਰ (ਸਮੇਤ ਓਪਨ ਸਕੂਲ) ਅਨੁਪੂਰਕ, ਵਾਧੂ ਵਿਸ਼ਾ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ…

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ  ਦੀ ਕੰਪਾਰਟਮੈਂਟ, ਰੀਅਪੀਅਰ (ਸਮੇਤ ਓਪਨ ਸਕੂਲ) ਅਨੁਪੂਰਕ, ਵਾਧੂ ਵਿਸ਼ਾ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੀ ਕੰਪਾਰਟਮੈਂਟ, ਰੀਅਪੀਅਰ ਦੀਆਂ ਪ੍ਰੀਖਿਆਵਾਂ ਤੋਂ ਵਾਂਝੇ ਰਹਿ ਗਏ ਸਨ, ਨੂੰ ਮੁੜ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ ਤਕ ਬੋਰਡ ਵੱਲੋਂ ਸਥਾਪਤ ਕੇਂਦਰਾਂ ’ਚ ਕਰਵਾਈ ਜਾਵੇਗੀ।

ਦਸਵੀ ਸ਼੍ਰੇਣੀ ਦੀ ਪ੍ਰੀਖਿਆ

ਦਸਵੀਂ ਸ਼੍ਰੇਣੀ  ਦੀ ਪ੍ਰੀਖਿਆ 11 ਅਗਸਤ ਤੋਂ 4 ਸਤੰਬਰ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਪ੍ਰੀਖਿਆਰਥੀ 11 ਅਗਸਤ ਤੋਂ 6 ਸਤੰਬਰ ਤੱਕ (ਸਵੇਰ ਦੇ ਸੈਸ਼ਨ ’ਚ ਸਵੇਰੇ 10 ਵਜੇ ਤੋਂ 1.15 ਵਜੇ ਤਕ) ਪ੍ਰੀਖਿਆ ਦੇਣਗੇ।

 

Leave a Reply

Your email address will not be published. Required fields are marked *