PSEB ਨੇ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ, ਇਥੇ ਇੰਨੇ ਵਜੇ ਵੇਖ ਸਕੋਗੇ Result, ਇਹ ਜ਼ਿਲ੍ਹਾ ਪਾਸ ਫੀਸਦੀ ‘ਚ ਰਿਹਾ ਮੋਹਰੀ

Punjab Board PSEB Class 5 Exam Result 2024 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਕਰ ਦਿੱਤਾ ਹੈ।…

Punjab Board PSEB Class 5 Exam Result 2024 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਕਰ ਦਿੱਤਾ ਹੈ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ 100 ਫੀਸਦੀ ਅੰਕ ਲ਼ਏ ਹਨ। ਇਸ ਵਾਰ ਵੀ ਧੀਆਂ ਨੇ ਬਾਜ਼ੀ ਮਾਰ ਲਈ ਹੈ।ਪੰਜਵੀਂ ਸ਼੍ਰੇਣੀ ਦੀ ਪਾਸ ਫੀਸਦੀ ਦਰ  99.84 ਫਸੀਦੀ ਰਹੀ। ਲੜਕੀਆਂ ਦੀ ਪਾਸ ਫੀਸਦੀ ਦਰ 99.86 ਤੇ ਲੜਕਿਆਂ ਦੀ 99.81 ਫੀਸਦੀ ਰਹੀ। ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ 587 ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਉਤੇ ਕੱਲ੍ਹ ਯਾਨੀ 2 ਤਰੀਕ ਨੂੰ ਸਵੇਰੇ 10 ਵਜੇ ਨਤੀਜੇ ਦੇਖੇ ਜਾ ਸਕਦੇ ਹਨ। ਪਾਸ ਫ਼ੀਸਦੀ ਵਿਚ ਪਠਾਨਕੋਟ ਜ਼ਿਲ੍ਹਾ ਮੋਹਰੀ ਰਿਹਾ। ਜਦਕਿ ਫਾਜ਼ਿਲਕਾ ਜ਼ਿਲ੍ਹਾ ਦੂਜੇ ਨੰਬਰ ਉਤੇ ਰਿਹਾ। 

ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਸਾਲ 306431 ਵਿਦਿਆਰਥੀ ਇਸ ਪ੍ਰੀਖਿਆ ‘ਚ ਬੈਠੇ ਸਨ, ਜਿਨ੍ਹਾਂ ਵਿੱਚੋਂ 305937 ਪ੍ਰੀਖਿਆਰਥੀ ਪਾਸ ਹੋਏ ਹਨ। ਇਸ ਨਤੀਜੇ ਦੀ ਪਾਸ ਫ਼ੀਸਦੀ 99.84 ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਾਲ ਪ੍ਰਯੋਗੀ ਪ੍ਰੀਖਿਆਵਾਂ ਦੀ ਆਖ਼ਰੀ ਮਿਤੀ 15 ਮਾਰਚ ਸੀ ਅਤੇ ਇਹ ਨਤੀਜਾ 15 ਦਿਨਾਂ ਦੇ ਅੰਦਰ ਅੰਦਰ ਘੋਸ਼ਿਤ ਕਰਨਾ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਲਈ ਇੱਕ ਨਵੀਂ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਇਹ ਨਤੀਜਾ ਇੰਨੀ ਜਲਦੀ ਇਸ ਲਈ ਐਲਾਨਣਾ ਸੰਭਵ ਹੋਇਆ ਹੈ ਕਿਉਂਕਿ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਅਤੇ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੇ ਲਗਨ ਨਾਲ ਕੰਮ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ‘ਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ 2 ਮਹੀਨੇ ਤੱਕ ਫਿਰ ਹੋਵੇਗੀ।

ਇੰਝ ਚੈੱਕ ਕਰ ਸਕਦੇ ਹੋ 5ਵੀਂ ਜਮਾਤ ਦਾ ਨਤੀਜਾ

-ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
-5ਵੀਂ ਜਮਾਤ ਦੇ ਨਤੀਜੇ ਵਾਲੇ ਲਿੰਕ ‘ਤੇ ਕਲਿੱਕ ਕਰੋ
-ਵਿਦਿਆਰਥੀ ਦਾ ਪ੍ਰਣਾਮ ਪੱਤਰ ਮਤਲਬ ਕਿ ਬੋਰਡ ਰੋਲ ਨੰਬਰ ਤੇ ਜਨਮ ਮਿਤੀ ਦਾਖ਼ਲ ਕਰੋ 
-ਨਤੀਜਾ ਵੇਖੋ ਤੇ ਉਸ ਨੂੰ ਡਾਊਨਲੋਡ ਕਰੋ

Leave a Reply

Your email address will not be published. Required fields are marked *