PSEB ਨੇ ਪੰਜਵੀਂ ਜਮਾਤ ਦਾ ਐਲਾਨਿਆ ਨਤੀਜਾ

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 5ਵੀਂ ਦਾ ਨਤੀਜਾ ਅੱਜ 6 ਅਪ੍ਰੈਲ ਦਿਨ ਵੀਰਵਾਰ ਨੂੰ ਐਲਾਨਿਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ…

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 5ਵੀਂ ਦਾ ਨਤੀਜਾ ਅੱਜ 6 ਅਪ੍ਰੈਲ ਦਿਨ ਵੀਰਵਾਰ ਨੂੰ ਐਲਾਨਿਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਇਕ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ। ਪੰਜਵੀ ਕਲਾਸ ਦਾ ਰਿਜਲਟ 99.69 ਫੀਸਦੀ ਰਿਹਾ ਹੈ। ਪੰਜਵੀਂ ਕਲਾਸ ਵਿਚੋਂ 3 ਟਾਪਰਾਂ ਦੇ 100 ਫੀਸਦੀ ਨੰਬਰ ਹਨ। ਮਾਨਸਾ ਦੀ ਜਸਪ੍ਰੀਤ ਕੌਰ  ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਮਾਨਸਾ ਦੀ ਨਵਦੀਪ ਕੌਰ ਨੇ ਦੂਜਾ ਸਥਾਨ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਵੇਂ ਚੈੱਕ ਕਰੋ ਰਿਜ਼ਲਟ 

1. ਸਭ ਤੋਂ ਪਹਿਲਾਂ ਪੰਜਾਬ ਸਕੂਲ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।

2. Results ‘ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਨਵੀਂ ਵਿੰਡੋ ਖੁੱਲ੍ਹ ਜਾਵੇਗੀ।

3. ਇੱਥੇ ਤੁਹਾਨੂੰ 5th Class Result ਇਕ ਬਾਕਸ ‘ਚ ਲਿਖਿਆ ਨਜ਼ਰ ਆਵੇਗਾ।

4. ਬੌਕਸ ‘ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ।

5. ਰਿਜ਼ਲਟ ਤੁਹਾਡੀ ਸਕ੍ਰੀਨ ‘ਤੇ ਹੋਵੇਗਾ। ਭਵਿੱਖ ਲਈ ਪ੍ਰਿੰਟ ਜ਼ਰੂਰ ਲੈ ਲਿਓ।

Leave a Reply

Your email address will not be published. Required fields are marked *