ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵੀਰਵਾਰ ਨੂੰ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਦੇ ਪ੍ਰਮੁੱਖ ਵਪਾਰਕ ਸਮੂਹ ਇਸ ‘ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਪਹਿਲੇ ਦਿਨ ਦਾ ਸੈਸ਼ਨ ਦਾ ਆਗਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇ ‘ਤੇਜ਼ ਰਫ਼ਤਾਰ ਵਿਕਾਸ’ ਨਾਲ ਹੋਇਆ, ਜੋ ਕਿ ਇੱਥੇ ਆਏ ਵਪਾਰੀਆਂ ਦੇ ਖਿੱਚ ਦਾ ਕੇਂਦਰ ਬਣਿਆ।
ਇਹ ਸੈਸ਼ਨ ਦੁਪਹਿਰ 2.35 ਮਿਨਟ ਤੋਂ 3.05 ਮਿਨਟ ਤੱਕ ਚੱਲਿਆ। ਇਸ ਵਿੱਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਪੀਆਰਐਸ ਓਬਰਾਏ, ਕਾਰਜਕਾਰੀ ਉਪ ਚੇਅਰਮੈਨ ਅਤੇ ਆਈ ਟੀ ਸੀ ਕੋਟਕ ਮਹਿੰਦਰਾ ਬੈਂਕ ਦੇ ਐਮਡੀ ਸੰਜੀਵ ਪੁਰੀ, ਹਿੰਦੂਜਾ ਸਮੂਹ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਐਂਟਰਪ੍ਰਾਈਜਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਅਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਸ਼ਾਮਲ ਰਹੇ। ਸੁਚਿਤਾ ਜੈਨ, ਚੇਅਰਮੈਨ ਅਤੇ ਸੰਯੁਕਤ ਐਮਡੀ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।
ਇਸੇ ਦਿਨ ਕਈ ਹੋਰ ਸੈਸ਼ਨ ਵੀ ਕੀਤੇ ਜਾਣੇ ਹੈ, ਜਿਸਦਾ ਮਕਸਦ ਘਰੇਲੂ ਅਤੇ ਰਾਜ ਨੂੰ ਉਦਯੋਗਿਕ ਦਿੱਗਜਾਂ ਲਈ ਇਕ ਪ੍ਰਮੁੱਖ ਨਿਵੇਸ਼ ਮੰਜ਼ਿਲ ਵਜੋਂ ਸਾਹਮਣੇ ਲਿਆਉਂਣਾ ਹੈ। ਤੇਜ਼ ਰਫ਼ਤਾਰ ਵਿਕਾਸ ਲਈ ਉਸਾਰੀ ਹਿੱਸੇਦਾਰੀ ਸੈਸ਼ਨ ਦਾ ਮੁੱਖ ਭਾਸ਼ਣ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਸ਼ਿਰਕਤ ਕੀਤੀ। ਇਹ ਸੈਸ਼ਨ ਸ਼ਾਮੀ 5 ਵਜੇ ਤੱਕ ਚੱਲਿਆ। ਇਸ ਮੌਕੇ ਪ੍ਰਭਾ ਦਾਸ, ਐਮਡੀ, ਐਚਐਮਈਐਲ, ਐਮਐਸਐਮਈ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਤੇ ਐਚਡੀਐਫਸੀ ਦੇ ਕਰਜ਼ਾ ਵੰਡ ਪ੍ਰੋਗਰਾਮ ਦਾ ਹਿੱਸਾ ਬਣੇ।
https://www.facebook.com/Capt.Amarinder/videos/469911653659319/?t=12
ਇੱਕ ਹੋਰ ਸੈਸ਼ਨ ‘ਚ ਭਾਰਤੀ ਐਂਟਰਪ੍ਰਾਈਜਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ, ਐਚਡੀਐਫਸੀ ਬੈਂਕ ਦੇ ਐਮਡੀ ਆਦਿਤਿਆ ਪੁਰੀ, ਡੀਐਲਐਫ ਦੇ ਉਪ ਚੇਅਰਮੈਨ ਰਾਜੀਵ ਸਿੰਘ, ਸ਼ਰਾਫ ਗਰੁੱਪ ਦੇ ਡਿਪਟੀ ਚੇਅਰਮੈਨ ਸ਼ਰਾਫੂਦੀਨ ਸ਼ਰਾਫ ਅਤੇ ਜੋਤਸਨਾ ਸੂਰੀ, ਭਾਰਤ ਹੋਟਲਜ਼ ਦੇ ਸੀ.ਐੱਮ.ਡੀ. ਸ਼ਾਮਿਲ ਹੋਣਗੇ। ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ, ਸੰਮੇਲਨ ਦਾ ਉਦੇਸ਼ ਪੰਜਾਬ ਵਿੱਚ ਨਿਵੇਸ਼ ਲਈ ਮਾਹੌਲ ਦਰਸਾਉਣ ਦੇ ਨਾਲ-ਨਾਲ ਭਵਿੱਖ ਵਿਚ ਹਿੱਸੇਦਾਰੀ ਦੇ ਮੌਕੇ ਪ੍ਰਦਾਨ ਕਰਨਾ ਹੈ।

