‘ਬੀਜੇਪੀ ਹੈ ਤਾਂ ਮੁਮਕਿਨ ਹੈ’ ਪ੍ਰਿਅੰਕਾ ਗਾਂਧੀ ਨੇ ਸਾਧਿਆ ਨਿਸ਼ਾਨਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ਨੀਵਾਰ ਨੂੰ ਦਿੱਲੀ ਵਿੱਚ ਪਾਰਟੀ ਦੀ ‘ਭਾਰਤ ਬਚਾਓ’ ਰੈਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ‘ਬੀਜੇਪੀ ਹੈ ਤਾਂ ਮੁਮਕਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ਨੀਵਾਰ ਨੂੰ ਦਿੱਲੀ ਵਿੱਚ ਪਾਰਟੀ ਦੀ ‘ਭਾਰਤ ਬਚਾਓ’ ਰੈਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ‘ਬੀਜੇਪੀ ਹੈ ਤਾਂ ਮੁਮਕਿਨ ਹੈ’ ਦੇ ਨਾਅਰੇ ਲਾਉਂਦਿਆਂ ਸੱਤਾਧਾਰੀ ਪਾਰਟੀ  ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ।

“… ਹਰ ਬੱਸ ਸਟਾਪ, ਹਰ ਅਖਬਾਰ ‘ਤੇ ਲਿਖਿਆ ਹੈ‘ ਮੋਦੀ ਹੈ ਤਾਂ ਮੁਮਕਿਨ ਹੈ’। ਜਦ ਕਿ ਅਸਲ ਗੱਲ ਇਹ ਹੈ ਕਿ, ਮੋਦੀ ਹੈ ਤਾਂ ਪਿਆਜ਼ 100 ਰੁਪਏ ਕਿਲੋ ਹੈ, ਬੀਜੇਪੀ ਹੈ ਤਾਂ 45 ਸਾਲਾਂ ‘ਚ ਸਭ ਤੋਂ ਵੱਧ ਬੇਰੁਜ਼ਗਾਰੀ ਮੁਮਕਿਨ ਹੈ, ਬੀਜੇਪੀ ਹੈ ਤਾਂ 4 ਕਰੋੜ ਨੌਕਰੀਆਂ ਖਤਮ ਹੋਣਾ ਮੁਮਕਿਨ ਹੈ। ਸੱਚਾਈ ਇਹ ਹੈ ਕਿ ਭਾਜਪਾ ਦੇ ਕਾਰਨ 100 ਰੁਪਏ ਪ੍ਰਤੀ ਕਿੱਲੋ ਤੇ ਪਿਆਜ਼ ਵਿਕਣਾ ਸੰਭਵ ਹੈ; ਇਹ ਭਾਜਪਾ ਦੇ ਕਾਰਨ ਹੈ ਕਿ ਪਿਛਲੇ 45 ਸਾਲਾਂ ਤੋਂ ਬੇਰੁਜ਼ਗਾਰੀ ਦੀ ਦਰ ਸਭ ਤੋਂ ਉੱਚੀ ਹੈ; ਇਹ ਭਾਜਪਾ ਦੇ ਕਾਰਨ ਹੀ ਚਾਰ ਕਰੋੜ ਨੌਕਰੀਆਂ ਖਤਮ ਹੋ ਗਈਆਂ ਹਨ, ”ਕਾਂਗਰਸ ਪ੍ਰਿਅੰਕਾ ਗਾਂਧੀ ਨੇ ਮੌਜੂਦਾ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ।

Leave a Reply

Your email address will not be published. Required fields are marked *