ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਦੇ ਗਾਂਧੀਨਗਰ ‘ਚ ਪੁੱਜੀ, ਜਿੱਥੇ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਦੇਸ਼ ਨੂੰ ਨੌਜਵਾਨਾਂ ਨੇ ਬਣਾਇਆ ਹੈ | ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਚੋਣਾਂ ਕੀ ਹਨ, ਤੁਸੀਂ ਕੀ ਚੁਣਨ ਜਾ ਰਹੇ ਹੋ? ਦਰਅਸਲ ਤੁਸੀਂ ਆਪਣੇ ਭਵਿੱਖ ਦੀ ਚੋਣ ਕਰਨ ਜਾ ਰਹੇ ਹੋ |
ਅੱਗੇ ਦੀ ਲੜਾਈ ਆਜ਼ਾਦੀ ਦੀ ਲੜਾਈ ਤੋਂ ਘੱਟ ਨਹੀਂ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਵਿਚ ਜੋ ਹੋ ਰਿਹਾ ਹੈ, ਉਸ ਤੋਂ ਕਾਫੀ ਦੁੱਖ ਹੁੰਦਾ ਹੈ | ਤੁਹਾਡੀ ਜਾਗਰੂਕਤਾ ਇਕ ਹਥਿਆਰ ਹੈ | ਇਕ ਅਜਿਹਾ ਹਥਿਆਰ, ਜੋ ਕਿਸੇ ਨੂੰ ਵੀ ਸੱਟ ਨਹੀਂ ਪਹੁੰਚਾਉਂਦਾ | ਸਾਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੈ, ਚੋਣਾਂ ਵਿਚ ਫਜ਼ੂਲ ਦੇ ਮੁੱਦਿਆਂ ਤੋਂ ਬਚੋ। ਤੁਹਾਡੇ ਲਈ ਜ਼ਰੂਰੀ ਹੈ ਕਿ ਨੌਜਵਾਨ ਕਿਵੇਂ ਅੱਗੇ ਵਧਣ, ਔਰਤਾਂ ਕਿਵੇ ਸੁਰੱਖਿਅਤ ਹੋਣਗੀਆਂ, ਕਿਸਾਨਾਂ ਲਈ ਕੀ ਕੀਤਾ ਜਾਵੇਗਾ, ਇਹ ਮੁੱਦੇ ਹਨ |
Watch Video
https://www.facebook.com/IndianNationalCongress/videos/432084244204422/
