ਮੁੰਬਈ : ਪ੍ਰਿਅੰਕਾ ਚੋਪੜਾ ਜੋਨਸ (Priyanka Chopra Jonas) ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ (Nick Jonas) ਦੇ ਤਲਾਕ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਾਮ ਤੋਂ ਜੋਨਸ ਸਰਨੇਮ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ। ਹਾਲਾਂਕਿ ਹੁਣ ਨਿਕ ਜੋਨਸ ਦੀ ਇਕ ਵੀਡੀਓ ਨੇ ਇਨ੍ਹਾਂ ਸਾਰੀਆਂ ਖਬਰਾਂ ‘ਤੇ ਪਾਣੀ ਫੇਰ ਦਿੱਤਾ ਹੈ।
Also Read : ਪੰਜਾਬ ਸਮੇਤ ਇੰਨ੍ਹਾਂ ਰਾਜਾਂ ‘ਚ ਚੱਲ ਸਕਦੀ ਹੈ ਸ਼ੀਤ ਲਹਿਰ, ਜਾਣੋ ਅੱਜ ਦੇ ਮੌਸਮ ਦਾ ਹਾਲ
ਤਲਾਕ ਦੀ ਖਬਰ ਆਉਣ ਤੋਂ ਬਾਅਦ ਨਿਕ ਜੋਨਸ (Nick Jonas) ਨੇ ਫਿਟਨੈੱਸ ਵੀਡੀਓ ਸ਼ੇਅਰ ਕੀਤਾ ਹੈ। ਉਹ ਜਿਮ ਵਿੱਚ ਡੰਬਲ ਚੁੱਕਦੇ ਹੋਏ ਨਜ਼ਰ ਆਏ। ਤਲਾਕ ਦੀਆਂ ਖਬਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਬਾਈਸੈਪਸ ‘ਤੇ ਫੋਕਸ ਕਰਦੇ ਹੋਏ ਨਿਕ ਇਸ ਵੀਡੀਓ ‘ਚ ਆਪਣੀ ਫਿਟਨੈੱਸ ‘ਤੇ ਧਿਆਨ ਦੇ ਰਹੇ ਹਨ। ਮਾਮਲਾ ਇਹ ਹੈ ਕਿ ਨਿਕ ਦੇ ਇਸ ਵੀਡੀਓ ‘ਤੇ ਪਤਨੀ ਪ੍ਰਿਅੰਕਾ ਨੇ ਕੁਮੈਂਟ ਕੀਤਾ ਹੈ। ਪ੍ਰਿਯੰਕਾ ਨੇ ਲਿਖਿਆ – ‘ਓਏ ! ਮੈਂ ਤੇਰੀਆਂ ਇਨ੍ਹਾਂ ਬਾਹਾਂ ‘ਤੇ ਮਰ ਗਈ ਹਾਂ।
ਪ੍ਰਿਅੰਕਾ ਦੀ ਮਾਂ ਨੇ ਦਿੱਤੀ ਪ੍ਰਤੀਕਿਰਿਆ
ਇਸ ਲਈ ਨਿਕ ਲਈ ਪ੍ਰਿਯੰਕਾ ਦੀ ਇਹ ਪਿਆਰ ਭਰੀ ਟਿੱਪਣੀ ਤਲਾਕ ਦੀਆਂ ਖਬਰਾਂ ਨੂੰ ਮਹਿਜ਼ ਅਫਵਾਹਾਂ ਸਾਬਤ ਕਰਦੀ ਹੈ। ਦੋਵਾਂ ਵਿਚਾਲੇ ਪਿਆਰ ਦਾ ਸਫਰ ਅੱਜ ਵੀ ਪਹਿਲੀ ਮੁਲਾਕਾਤ ਵਾਂਗ ਚੱਲ ਰਿਹਾ ਹੈ। ਦੂਜੇ ਪਾਸੇ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਵੀ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਝੂਠੀਆਂ ਖ਼ਬਰਾਂ ਨਾ ਫੈਲਾਉਣ।
Also Read : ਅੰਧਵਿਸ਼ਵਾਸ ਦੀ ਹੱਦ! ਅਮਰ ਕਰਨ ਲਈ ਜ਼ਿੰਦਾ ਹੀ ਦਫਨਾ ਦਿੱਤਾ ਪਤੀ
ਹਾਲ ਹੀ ‘ਚ ਇਸ ਜੋੜੇ ਨੇ ਦੀਵਾਲੀ ਮਨਾਈ
ਪ੍ਰਿਯੰਕਾ ਅਤੇ ਨਿਕ (Priyanka & Nick) ਨੇ ਹਾਲ ਹੀ ਵਿੱਚ ਆਪਣੇ ਪਹਿਲੇ ਘਰ ਵਿੱਚ ਆਪਣੀ ਪਹਿਲੀ ਦੀਵਾਲੀ ਮਨਾਈ। ਨਿਕ ਦੇ ਜਨਮਦਿਨ ‘ਤੇ ਪ੍ਰਿਅੰਕਾ ਨੇ ਆਪਣਾ ਸ਼ੂਟ ਕੁਝ ਦੇਰ ਲਈ ਛੱਡ ਦਿੱਤਾ ਪਰ ਨਿਕ ਲਈ ਸਰਪ੍ਰਾਈਜ਼ ਪਲੈਨ ਕਰਨਾ ਨਹੀਂ ਭੁੱਲੀ। ਦੋਹਾਂ ਦੇ ਪਿਆਰ ਅਤੇ ਸਮਝਦਾਰੀ ਨੂੰ ਦੇਖ ਕੇ ਤਲਾਕ ਦੀ ਖਬਰ ‘ਤੇ ਯਕੀਨ ਕਰਨਾ ਮੁਸ਼ਕਿਲ ਸੀ।




