Prince William ਨੇ ਕੀਤਾ ਮੁੰਬਈ ਦਾ ਦੌਰਾ: ਕਰਨ ਜੌਹਰ ਨੇ ਸ਼ੇਅਰ ਕੀਤੇ ਖਾਸ ਪਲ, ਦਿਖਾਈ ਗਈ ‘Kabhi Khushi Kabhie Gham’ ਦੀ ਕਲਿੱਪ

ਮੁੰਬਈ: ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੇਸ ਕੇਟ ਦੇ ਭਾਰਤ ਦੌਰੇ ਦੌਰਾਨ ਕਈ ਯਾਦਗਾਰੀ ਪਲ ਦੇਖਣ ਨੂੰ ਮਿਲੇ। ਮੰਗਲਵਾਰ ਨੂੰ ਮੁੰਬਈ ਵਿੱਚ ਆਯੋਜਿਤ ਸ਼ਾਨਦਾਰ ‘ਅਰਥਸ਼ੌਟ…

ਮੁੰਬਈ: ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੇਸ ਕੇਟ ਦੇ ਭਾਰਤ ਦੌਰੇ ਦੌਰਾਨ ਕਈ ਯਾਦਗਾਰੀ ਪਲ ਦੇਖਣ ਨੂੰ ਮਿਲੇ। ਮੰਗਲਵਾਰ ਨੂੰ ਮੁੰਬਈ ਵਿੱਚ ਆਯੋਜਿਤ ਸ਼ਾਨਦਾਰ ‘ਅਰਥਸ਼ੌਟ ਪ੍ਰਾਈਜ਼ ਅਵਾਰਡਜ਼ 2026’ ਵਿੱਚ ਸ਼ਿਰਕਤ ਕਰਨ ਤੋਂ ਬਾਅਦ, ਬੁੱਧਵਾਰ ਨੂੰ Prince William ਨੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ‘ਧਰਮਾ ਪ੍ਰੋਡਕਸ਼ਨਜ਼’ ਦੇ ਦਫ਼ਤਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੁਲਾਕਾਤ ਦੌਰਾਨ ਬਾਲੀਵੁੱਡ ਦੀਆਂ ਕਈ ਨਾਮਵਰ ਹਸਤੀਆਂ ਵੀ ਮੌਜੂਦ ਰਹੀਆਂ।

ਭਾਰਤੀ ਸਿਨੇਮਾ ਅਤੇ ਗਲੋਬਲ ਪਹੁੰਚ ‘ਤੇ ਚਰਚਾ

ਕਰਨ ਜੌਹਰ ਨੇ ਕਿਹਾ, “ਪ੍ਰਿੰਸ ਵਿਲੀਅਮ ਦਾ ਧਰਮਾ ਪ੍ਰੋਡਕਸ਼ਨਜ਼ ਆਉਣਾ ਸਾਡੇ ਲਈ ਵੱਡੇ ਮਾਣ ਅਤੇ ਸੁਭਾਗ ਦੀ ਗੱਲ ਹੈ। ਉਹ ਬਹੁਤ ਹੀ ਨਿਮਰ ਅਤੇ ਦਯਾਲੂ ਸੁਭਾਅ ਦੇ ਮਾਲਕ ਹਨ। ਅਸੀਂ ਭਾਰਤੀ ਸਿਨੇਮਾ ਦੀਆਂ ਸੰਭਾਵਨਾਵਾਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਕਿਵੇਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਅੱਜ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾ ਰਿਹਾ ਹੈ।”

ਸੈਫ–ਕਰੀਨਾ ਨੇ ਕੀਤਾ ਸਵਾਗਤ ਅਤੇ ਹੋਇਆ ਖਾਸ ਸੰਗੀਤਕ ਪ੍ਰੋਗਰਾਮ

ਇਸ ਦੌਰੇ ਦੌਰਾਨ ਬਾਲੀਵੁੱਡ ਦੇ ਪ੍ਰਸਿੱਧ ਜੋੜੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੇ ਪ੍ਰਿੰਸ ਵਿਲੀਅਮ ਦਾ ਨਿੱਘਾ ਸਵਾਗਤ ਕੀਤਾ। ਕਰਨ ਜੌਹਰ ਨੇ ਇਸ ਜੋੜੇ ਦੀ ਮੁਲਾਕਾਤ ਪ੍ਰਿੰਸ ਨਾਲ ਕਰਵਾਈ, ਜਿੱਥੇ ਸਭ ਨੇ ਆਪਸ ਵਿੱਚ ਹੱਸੀ-ਮਜ਼ਾਕ ਵਾਲਾ ਮਾਹੌਲ ਬਣਾਇਆ। ਮਹਿਮਾਨਾਂ ਦੇ ਸਵਾਗਤ ਲਈ ਕਲਾਕਾਰਾਂ ਵੱਲੋਂ ਇੱਕ ਖਾਸ ਮਿਊਜ਼ੀਕਲ ਪਰਫ਼ਾਰਮੈਂਸ ਵੀ ਪੇਸ਼ ਕੀਤੀ ਗਈ।

‘Kabhi Khushi Kabhie Gham‘ ਦੀ ਕਲਿੱਪ ਦੇਖ ਕੇ ਭਾਵੁਕ ਹੋਏ ਕਰਨ ਜੌਹਰ

ਆਪਣੀ ਪੁਰਾਣੀ ਫਿਲਮ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਰਨ ਜੌਹਰ ਨੇ ਦੱਸਿਆ ਕਿ ਜਦੋਂ ਉਹ ਪ੍ਰਿੰਸ ਵਿਲੀਅਮ ਨੂੰ ਆਪਣੀ ਬਲਾਕਬਸਟਰ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੀਆਂ ਕੁਝ ਕਲਿੱਪਸ ਦਿਖਾ ਰਹੇ ਸਨ, ਤਾਂ ਉਹ ਕਾਫ਼ੀ ਭਾਵੁਕ ਹੋ ਗਏ ਸਨ। ਇਹ ਪਲ ਸਾਰਿਆਂ ਲਈ ਬੇਹੱਦ ਖਾਸ ਅਤੇ ਯਾਦਗਾਰ ਰਿਹਾ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੁੰਬਈ ਵਿੱਚ ਹੋਏ ‘Earthshot Prize Awards 2026’ ਦੇ ਸ਼ਾਨਦਾਰ ਸਮਾਗਮ ਨੂੰ ਖੁਦ ਕਰਨ ਜੌਹਰ ਨੇ ਹੋਸਟ ਕੀਤਾ ਸੀ। ਇਸ ਗ੍ਰੈਂਡ ਇਵੈਂਟ ਵਿੱਚ ਆਲੀਆ ਭੱਟ, ਸੋਨਮ ਕਪੂਰ, ਈਸ਼ਾਨ ਖੱਟਰ, ਕਿਰਨ ਰਾਓ, ਗੁਨੀਤ ਮੋਂਗਾ ਅਤੇ ਸ਼੍ਰੇਆ ਘੋਸ਼ਾਲ ਸਮੇਤ ਫਿਲਮੀ ਦੁਨੀਆ ਦੀਆਂ ਕਈ ਦਿੱਗਜ ਹਸਤੀਆਂ ਨੇ ਹਿੱਸਾ ਲਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 वित्त मंत्री हरपाल सिंह चीमा ने सभी विभागों को पॉश एक्ट के अनुपालन संबंधी रिपोर्ट प्रस्तुत करने के निर्देश दिए

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *