ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ‘ਤੇ ਪੂਰੇ ਦੇਸ਼ ਵਿੱਚੋਂ ਸ਼ੁਭਕਾਮਨਾਵਾਂ ਦਾ ਸਿਲਸਿਲਾ ਜਾਰੀ ਹੈ। ਇਸ ਮੌਕੇ ਦੇਸ਼ ਦੀਆਂ ਨਾਮਵਰ ਖੇਡ ਹਸਤੀਆਂ ਨੇ ਵੀ ਅੱਗੇ ਆ ਕੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੇਸ਼ ਸੇਵਾ ਲਈ ਨਿਰੰਤਰ ਊਰਜਾ ਦੀ ਕਾਮਨਾ ਕੀਤੀ ਹੈ।
ਓਲੰਪੀਅਨਾਂ ਅਤੇ ਦਿੱਗਜ ਖਿਡਾਰੀਆਂ ਦੇ ਸੰਦੇਸ਼
🪔 Lighting the Aashirvaad Ka Diya on Sewa Diwas, with prayers and best wishes for Hon’ble PM Shri Narendra Modi ji on his birthday. @narendramodi ji 🙏
May the light of service, dedication and a stronger India continue to shine. 🇮🇳#सेवा_संकल्प_अभियान#SevaSankalpAbhiyan… pic.twitter.com/nyExR173dd
— Saina Nehwal (@NSaina) September 17, 2026
ਭਾਰਤੀ ਆਲੰਪਿਕ ਸੰਘ ਦੀ ਪ੍ਰਧਾਨ ਅਤੇ ਦਿੱਗਜ ਐਥਲੀਟ ਪੀ.ਟੀ. ਊਸ਼ਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਤਸਵੀਰ ਸਾਂਝੀ ਕਰਦਿਆਂ ਪੀ.ਐੱਮ. ਮੋਦੀ ਨੂੰ ਦੇਸ਼ ਨੂੰ ਤਰੱਕੀ ਦੀ ਰਾਹ ‘ਤੇ ਅੱਗੇ ਲਿਜਾਣ ਲਈ ਸ਼ਕਤੀ ਮਿਲਣ ਦੀ ਪ੍ਰਾਰਥਨਾ ਕੀਤੀ। ਇਸ ਤਰ੍ਹਾਂ, ਭਾਰਤ ਰਤਨ ਸਚਿਨ ਤੇਂਦੁਲਕਰ, ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ, ਸਾਬਕਾ ਆਲਰਾਊਂਡਰ ਯੁਵਰਾਜ ਸਿੰਘ, ਸੁਰੇਸ਼ ਰੈਨਾ, ਵੈਂਕਟੇਸ਼ ਪ੍ਰਸਾਦ, ਅਤੇ ਸੌਰਵ ਗਾਂਗੁਲੀ ਨੇ ਵੀ ਉਨ੍ਹਾਂ ਦੇ ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਅਥਾਹ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਵੀਡੀਓ ਜ਼ਰੀਏ ਵਧਾਈ ਦਿੰਦਿਆਂ ਖਿਡਾਰੀਆਂ ਪ੍ਰਤੀ ਪੀ.ਐੱਮ. ਮੋਦੀ ਦੇ ਹਮੇਸ਼ਾ ਬਣੇ ਸਹਿਯੋਗ ਨੂੰ ਯਾਦ ਕੀਤਾ ਅਤੇ ਸ਼ਾਮ ਨੂੰ ਦੀਪ ਜਲਾਉਣ ਦੀ ਅਪੀਲ ਕੀਤੀ। ਉੱਥੇ ਹੀ, ਬਾਕਸਰ ਵਿਜੇਂਦਰ ਸਿੰਘ ਅਤੇ ਨੌਜਵਾਨ ਕ੍ਰਿਕਟਰ ਵੈਭਵ ਸੂਰਜਵੰਸ਼ੀ ਨੇ ਵੀ ਉਨ੍ਹਾਂ ਦੇ ਸਿਹਤਮੰਦ ਜੀਵਨ ਲਈ ਕਾਮਨਾ ਕੀਤੀ।
ਪੀ.ਵੀ. ਸਿੰਧੂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਖਾਸ ਯਾਦਾਂ
ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਪ੍ਰਧਾਨ ਮੰਤਰੀ ਦੇ ਨਾਂ ਇੱਕ ਵਿਸਤਾਰਤ ਸੁਨੇਹਾ ਲਿਖਦਿਆਂ ਭਾਰਤੀ ਖੇਡ ਜਗਤ ਵਿੱਚ ਆਏ ਵੱਡੇ ਬਦਲਾਅ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਮੋਦੀ ਦੇ ਸਾਥ ਅਤੇ ਹੌਸਲਾ ਅਫ਼ਜ਼ਾਈ ਨੇ ਖਿਡਾਰੀਆਂ ਦਾ ਆਤਮ-ਵਿਸ਼ਵਾਸ ਵਧਾਇਆ ਹੈ। ਸਿੰਧੂ ਨੇ ਪੀ.ਐੱਮ. ਮੋਦੀ ਨਾਲ ਆਪਣੀ ਆਈਸਕ੍ਰੀਮ ਸਾਂਝੀ ਕਰਨ ਅਤੇ ਤਕਨੀਕੀ ਵਿਸ਼ਿਆਂ ‘ਤੇ ਹੋਈਆਂ ਡੂੰਘੀਆਂ ਗੱਲਬਾਤਾਂ ਦੇ ਖਾਸ ਕਿੱਸੇ ਵੀ ਸਾਂਝੇ ਕੀਤੇ, ਜਿਨ੍ਹਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ। ਅੰਤ ਵਿੱਚ ਸਾਰੇ ਖਿਡਾਰੀਆਂ ਨੇ ਇੱਕ ਸੁਰ ਵਿੱਚ ਪ੍ਰਧਾਨ ਮੰਤਰੀ ਦੇ ਸੁਪਨਿਆਂ ਵਾਲੇ ਭਾਰਤ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਦੇ ਯਤਨਾਂ ਦੀ ਸਰਾਹਨਾ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Tragic road accident in Lehragaga: ਸਕੂਲ ਵੈਨ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਫੌਜੀ ਦੀ ਮੌਤ, ਦੋ ਔਰਤਾਂ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


