ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਕੋਰੋਨਾ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਲਾਕਡਾਊਨ ਦੇ ਦੌਰਾਨ ਪੀਐਮ ਮੋਦੀ ਦਾ ਇਹ ਤੀਜ਼ਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ”ਜਦੋਂ ਮੈ ਪਿਛਲੀ ਵਾਰ ਤੁਹਾਡੇ ਨਾਲ ‘ਮਨ ਕੀ ਬਾਤ’ ਕੀਤੀ ਸੀ, ਉਦੋਂ ਯਾਤਰੀ ਟਰੇਨਾਂ, ਬੱਸਾਂ ਅਤੇ ਹਵਾਈ ਸੇਵਾ ਬੰਦ ਸੀ ਪਰ ਹੁਣ ਬਹੁੱਤ ਕੁੱਝ ਖੁੱਲ੍ਹ ਗਿਆ ਹੈ। ਟਰੇਨਾਂ ਤੇ ਹਵਾਈ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਅਰਥਿਕਤਾ ਦਾ ਇੱਕ ਵੱਡਾ ਹਿੱਸਾ ਚੱਲਣ ਲੱਗ ਪਿਆ ਹੈ ਜਿਸ ਕਰਕੇ ਸਾਨੂੰ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ”।
ਪੀਐਮ ਮੋਦੀ ਨੇ ਕਿਹਾ ਕਿ ”ਦੇਸ਼ ਵਿਚ ਕੋਰੋਨਾ ਵਿਰੁੱਧ ਲੜਾਈ ਹਰ ਇਕ ਦੇ ਸਮੂਹਕ ਯਤਨਾਂ ਸਦਕਾ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਸਾਡੀ ਆਬਾਦੀ ਜ਼ਿਆਦਾਤਰ ਦੇਸ਼ਾਂ ਤੋਂ ਕਈ ਗੁਣਾ ਹੈ ਫਿਰ ਵੀ ਸਾਡੇ ਦੇਸ਼ ਵਿਚ ਕੋਰੋਨਾ ਇੰਨੀ ਤੇਜ਼ੀ ਨਾਲ ਨਹੀਂ ਫੈਲ ਪਾਇਆ ਜਿੰਨਾ ਦੁਨੀਆ ਦੇ ਦੂਜੇ ਦੇਸ਼ ਵਿਚ ਫੈਲਿਆ ਹੈ।” ਪੀਐਮ ਮੋਦੀ ਅਨੁਸਾਰ ”ਸਾਡੇ ਦੇਸ਼ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤ ਦੀ ਦਰ ਵੀ ਕਾਫੀ ਘੱਟ ਹੈ। ਜੋ ਨੁਕਸਾਨ ਹੋਇਆ ਹੈ, ਉਸ ਦਾ ਦੁੱਖ ਸੱਭ ਨੂੰ ਹੈ ਪਰ ਜੋ ਕੁੱਝ ਅਸੀ ਬਚਾ ਪਾਏ ਇਹ ਨਿਸ਼ਚਿਤ ਰੂਪ ਨਾਲ ਦੇਸ਼ ਦੀ ਸਮੂਹਿਕ ਦ੍ਰਿਰੜਤਾ ਸ਼ਕਤੀ ਦਾ ਨਤੀਜ਼ਾ ਹੈ”। ਪੀਐਮ ਮੋਦੀ ਨੇ ਕਿਹਾ ਕਿ ”ਸਾਡੇ ਡਾਕਟਰ, ਨਰਸਿੰਗ ਸਟਾਫ, ਸਫਾਈ ਕਰਮਚਾਰੀ, ਪੁਲਿਸ ਕਰਮਚਾਰੀ, ਮੀਡੀਆ ਦੇ ਸਾਥੀ ਇਹ ਸੱਭ ਜੋ ਸੇਵਾ ਕਰ ਰਹੇ ਹਨ ਉਸ ਦੀ ਚਰਚਾ ਮੈ ਕਈ ਵਾਰ ਕੀਤੀ ਹੈ। ਸੇਵਾ ਵਿਚ ਆਪਣਾ ਸੱਭ ਕੁੱਝ ਸਮਰਪਿਤ ਕਰਨ ਵਾਲਿਆਂ ਦੀ ਸੰਖਿਆ ਅਣਗਿਣਤ ਹੈ”।ਪੀਐਮ ਮੋਦੀ ਨੇ ਤਾਮਿਸਲਨਾਡੂ ਦੇ ਇਕ ਸੈਲੂਨ ਚਲਾਉਣ ਵਾਲੇ ਵਿਅਕਤੀ ਸੀ-ਮੋਹਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਸ ਨੇ ਆਪਣੀ ਮਿਹਨਤ ਨਾਲ ਬੇਟੀ ਦੀ ਪੜ੍ਹਾਈ ਲਈ ਪੰਜ ਲੱਖ ਰੁਪਏ ਬਚਾਏ ਸਨ ਪਰ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਆਪਣੀ ਸਾਰੀ ਪੂੰਜੀ ਦੇਸ਼ ਦੀ ਸੇਵਾ ਲਈ ਖਰਚ ਕੀਤੀ ਹੈ। ਪੀਐਮ ਮੋਦੀ ਅਨੁਸਾਰ ”ਕੋਰੋਨਾ ਵੈਕਸੀਨ ਉੱਤੇ ਸਾਡੀ ਲੈਬਾਂ ਵਿਚ ਜੋ ਕੰਮ ਹੋ ਰਿਹਾ ਹੈ ਉਸ ਉੱਤੇ ਦੁਨੀਆ ਭਰ ਦੀ ਨਿਗਾਂਹ ਹੈ ਅਤੇ ਅਸੀ ਸਾਰਿਆਂ ਲਈ ਉਮੀਦ ਵੀ ਹਨ। ਕਿਸੇ ਵੀ ਪਰਸਥਿਤੀ ਨੂੰ ਬਦਲਣ ਲਈ, ਇੱਛਾਸ਼ਕਤੀ ਦੇ ਨਾਲ ਹੀ ਬਹੁਤ ਕੁੱਝ ਨਵੀਨਤਾ ‘ਤੇ ਵੀ ਨਿਰਭਰ ਕਰਦਾ ਹੈ”। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ”ਸਾਡੇ ਰੇਲਵੇ ਦੇ ਸਾਥੀ ਦਿਨ-ਰਾਤ ਲੱਗੇ ਹੋਏ ਹਨ ਜਿਸ ਪ੍ਰਕਾਰ ਰੇਲਵੇ ਦੇ ਕਰਮਚਾਰੀ ਇਸ ਸਮੇ ਜੁੱਟੇ ਹੋਏ ਹਨ ਉਹ ਵੀ ਇਕ ਪ੍ਰਕਾਰ ਨਾਲ ਕੋਰੋਨਾ ਵਾਰੀਅਰਜ਼ ਹੀ ਹਨ ਜੋ ਕਿ ਪਹਿਲੀ ਕਤਾਰ ਵਿਚ ਖੜ੍ਹੇ ਹਨ। ਲੱਖਾਂ, ਮਜ਼ਦੂਰਾਂ ਨੂੰ ਟਰੇਨਾਂ, ਬੱਸਾਂ ਰਾਹੀਂ ਸੁਰੱਖਿਅਤ ਲਿਜਾਣ, ਉਨ੍ਹਾਂ ਦੇ ਖਾਣ-ਪੀਣ ਦੀ ਚਿੰਤਾ ਕਰਨਾ, ਹਰ ਜਿਲ੍ਹੇ ਵਿਚ ਕੁਆਰੰਟੀਨ ਕੇਂਦਰਾਂ ਦੀ ਵਿਵਸਥਾ, ਸਾਰਿਆਂ ਦੀ ਟੈਸਟਿੰਗ, ਚੈਕ-ਅਪਸ ਇਲਾਜ ਦੀ ਵਿਵਸਥਾ ਇਹ ਸੱਭ ਕੰਮ ਲਗਾਤਾਰ ਅਤੇ ਵੱਡੀ ਮਾਤਰਾ ਵਿਚ ਚੱਲ ਰਿਹਾ ਹੈ”।

