ਅਮਰੀਕੀ ਰਾਸ਼ਟਪਤੀ ਟਰੰਪ ਨੇ ਕੀਤਾ ਤਾਜ ਮਹੱਲ ਦਾ ਦੀਦਾਰ, ਕਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਵਸੀ ਦੌਰੇ ਉੱਤੇ ਅੱਜ ਸੋਮਵਾਰ ਨੂੰ ਭਾਰਤ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਏਅਰਪੋਰਟ ਉੱਤੇ ਪ੍ਰਧਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਵਸੀ ਦੌਰੇ ਉੱਤੇ ਅੱਜ ਸੋਮਵਾਰ ਨੂੰ ਭਾਰਤ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਏਅਰਪੋਰਟ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਦੋਵੇ ਲੀਡਰਾਂ ਨੇ ਮੋਟੋਰਾ ਸਟੇਡੀਅਮ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਹੈ ਜਿਸ ਤੋਂ ਬਾਅਦ ਉਹ ਆਗਰਾ ਪਹੁੰਚੇ ਅਤੇ ਤਾਜ ਮਹੱਲ ਦਾ ਦੀਦਾਰ ਕੀਤਾ।

ਅਮਰੀਕੀ ਰਾਸ਼ਟਰਪਤੀ ਦਾ ਆਗਰਾ ਏਅਰਪੋਰਟ ਉੱਤੇ ਪਹੁੰਚਣ ‘ਤੇ ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ ਜਿਸ ਤੋਂ ਬਾਅਦ ਟਰੰਪ ਜੋੜਾ ਤਾਜ ਮਹੱਲ ਲਈ ਰਵਾਨਾ ਹੋ ਗਿਆ। ਇਸ ਤੋਂ ਬਾਅਦ  ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਤਾਜ ਮਹੱਲ ਪਹੁੰਚਿਆ। ਦੋਵਾਂ ਨੇ ਉੱਥੇ ਫੋਟੋਆ ਖਿਚਵਾਈਆਂ ਅਤੇ ਤਾਜ ਮਹੱਲ ਨੂੰ ਹਰ ਪਾਸਿਓ ਵੇਖਿਆ। ਇਸ ਮੌਕੇ ‘ਤੇ ਟਰੰਪ ਦੀ ਬੇਟੀ ਅਤੇ ਉਸ ਦਾ ਪਤੀ ਉਨ੍ਹਾਂ ਨਾਲ ਮੌਜੂਦ ਸੀ।

ਟਰੰਪ ਤਾਜ ਮਹੱਲ ਪਹੁੰਚ ਕੇ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਵਿਸ਼ੀਟਰ ਬੁੱਕ ਵਿਚ ਵੀ ਤਾਜ ਮਹੱਲ ਦੀ ਤਾਰੀਫ਼ ਕੀਤੀ ਅਤੇ ਲਿਖਿਆ ਕਿ ਤਾਜ ਭਾਰਤੀ ਸੰਸਕ੍ਰਿਤੀ ਦੀ ਇਕ ਅਮੀਰ ਵਿਰਾਸਤ ਹੈ। ਤਾਜ ਮਹੱਲ ਭਾਰਤੀ ਸਭਿਆਚਾਰ ਦੀ ਵਿਭਿੰਨ ਸੁੰਦਰਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ”ਤਾਜ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਥੈਂਕਯੂ ਇੰਡੀਆ”

ਤਾਜ ਮਹੱਲ ਦਾ ਦੀਦਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਨਾਲ ਪਹੁੰਚਿਆ ਵਫਦ ਦਿੱਲੀ ਲਈ ਰਵਾਨਾ ਹੋ ਗਿਆ ਹੈ ਅਤੇ ਭਲਕੇ ਹੁਣ ਦੋਵਾਂ ਦੇਸਾਂ ਵਿਚਾਲੇ ਅਧਿਕਾਰਕ ਤੌਰ ਉੱਤੇ ਗੱਲਬਾਤ ਹੋਵੇਗੀ ਤੇ ਕੁੱਝ ਸਮਝੌਤੇ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ।

Leave a Reply

Your email address will not be published. Required fields are marked *