ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਿਸ ਕਾਰਨ ਕਈ ਪਰਿਵਾਰ ਇਸ ਨਸ਼ੇ ਦੇ ਕਾਰਨ ਉਜੜ ਚੁੱਕੇ ਹਨ। ਇਸੇ ਤਰ੍ਹਾਂ ਹੀ ਨਾਭਾ ਦੇ ਇੱਕ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਦਸ ਦਈਏ ਕਿ ਉਹਨਾਂ 23 ਸਾਲਾ ਨੌਜਵਾਨ ਪਿਛਲੇ 7 ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਜਿਸ ਕਾਰਨ ਉਸ ਤੋਂ ਅੱਕ ਕੇ ਪਰਿਵਾਰ ਨੇ ਉਸਨੂੰ ਸੰਗਲ ਨਾਲ ਬਨਿੰਆ ਹੋਇਆ ਹੈ। ਤਾਂ ਜੋ ਉਹ ਨਸ਼ੇ ਲਈ ਉਹਨਾਂ ਨੂੰ ਪਰੇਸ਼ਾਨ ਨਾ ਕਰੇਂ ਤੇ ਨਾ ਹੀ ਉਹ ਨਸ਼ੇ ਕਰੇ।
ਦੱਸਿਆ ਜਾ ਰਿਹਾ ਹੈ ਕਿ ਸੰਗਲ ਵਿਚ ਜਕੜੇ ਨੋਜਵਾਨ ਨੇ ਕੋਈ ਸੰਗੀਨ ਜੁਰਮ ਨਹੀ ਕੀਤਾ ਸਗੋਂ ਪਰਿਵਾਰ ਨੇ ਹੀ ਚਿੱਟੇ ਦੇ ਨਸੇ ਦੀ ਆਦਤ ਤੋਂ ਛੁਟਕਾਰਾ ਪਵਾਉਣ ਲਈ ਇਸ ਨੂੰ ਘਰ ਵਿਚ ਹੀ ਸੰਗਲ ਨਾਲ ਜਕੜਿਆ ਹੋਇਆ ਹੈ ਤਾ ਜੋ ਇਹ ਨਸੇ ਦੀ ਦਲ-ਦਲ ਵਿਚ ਦੁਬਾਰਾ ਨਾ ਚਲਾ ਜਾਵੇ।
ਮਿਲੀ ਜਾਣਕਾਰੀ ਦੇ ਅਨੁਸਾਰ ਸੰਗਲਾ ਨਾਲ ਬੰਨ ਨਾਲ ਬੰਨ੍ਹਿਆ ਨੌਜਵਾਨ ਪਿਛਲੇ 7 ਸਾਲਾਂ ਤੋਂ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਹੈ ਨਾਲ ਹੀ ਨੌਜਵਾਨ ਚਿੱਟੇ ਦੇ ਠਿਕਾਣਿਆ ਤੇ ਨਸ਼ਾ ਵਿਕਣ ਦੇ ਬਾਰੇ ਦੱਸਿਆ।
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਕਾਰਨ ਨੌਜਵਾਨ ਹੈਪਾਟਾਈਟਸ ਬੀ ਦਾ ਰੋਗੀ ਹੋ ਗਿਆ ਹੈ। ਜਿਸ ਕਾਰਨ ਪਰਿਵਾਰ ਵਾਲੇ ਦੁਖ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਜੇਕਰ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਚਿੱਟੇ ਦੇ ਨਸੇ ਦੇ ਖਾਤਮੇ ਕਰਨ ਤੇ ਨਾਕਾਮ ਹੋ ਗਈ ਹੈ ਜਿਸ ਕਾਰਨ ਕਈ ਗਰੀਬ ਪਰਿਵਾਰਾਂ ਦੇ ਜਿਗਰ ਦੇ ਟੁੱਕੜਿਆ ਨੂੰ ਖੋਹ ਦਿੱਤਾ ਹੈ।


