ਵਿਸਾਖੀ ‘ਤੇ ਸਿਆਸੀ ਆਗੂਆਂ ਨੇ ਦਿੱਤੀ ਵਧਾਈ, ਜਾਣੋ ਕਿਉਂ ਮਾਨਈ ਜਾਂਦੀ ਹੈ ਵਿਸਾਖੀ

Baisakhi 2023:  ਵਿਸਾਖੀ 2023 ਦਾ ਤਿਉਹਾਰ ਉੱਤਰੀ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਵਾਢੀ ਦਾ ਤਿਉਹਾਰ ਹੈ, ਜੋ ਵਿਸਾਖ ਦੇ ਮਹੀਨੇ ‘ਚ ਆਉਂਦਾ…

Baisakhi 2023:  ਵਿਸਾਖੀ 2023 ਦਾ ਤਿਉਹਾਰ ਉੱਤਰੀ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਵਾਢੀ ਦਾ ਤਿਉਹਾਰ ਹੈ, ਜੋ ਵਿਸਾਖ ਦੇ ਮਹੀਨੇ ‘ਚ ਆਉਂਦਾ ਹੈ। ਇਸ ਨੂੰ ਕਈ ਥਾਵਾਂ ‘ਤੇ ਵਿਸਾਖੀ ਵੀ ਕਿਹਾ ਜਾਂਦਾ ਹੈ। ਦਰਅਸਲ ਵਿਸਾਖ ਦੇ ਮਹੀਨੇ ਤੱਕ ਉੱਤਰੀ ਭਾਰਤ ‘ਚ ਹਾੜ੍ਹੀ ਦੀਆਂ ਫ਼ਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਨਵੀਂ ਫਸਲ ਦੇ ਘਰ ਆਉਣ ਦੀ ਖੁਸ਼ੀ ‘ਚ ਇਹ ਤਿਉਹਾਰ ਉੱਤਰੀ ਭਾਰਤ ਦੇ ਸਾਰੇ ਖੇਤਰਾਂ ਜਿਵੇਂ ਦਿੱਲੀ, ਪੰਜਾਬ, ਹਰਿਆਣਾ ਆਦਿ ‘ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। 

13 ਅਪ੍ਰੈਲ, 1699 ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਖਾਲਸਾ ਪੰਥ ਦੀ ਸਥਾਪਨਾ ਦਾ ਟੀਚਾ ਧਰਮ ਤੇ ਧਾਰਮਿਕਤਾ ਦੇ ਆਦਰਸ਼ ਲਈ ਹਮੇਸ਼ਾ ਤਿਆਰ ਰਹਿਣਾ ਸੀ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ। 

Leave a Reply

Your email address will not be published. Required fields are marked *