ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ਵਿੱਚ ਡਿਊਟੀ ‘ਤੇ ਤਾਇਨਾਤ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਵੱਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਬਕਾ ਫੌਜੀ ਆਪਣਾ ਅਸਲਾ ਜਮ੍ਹਾ ਕਰਵਾਉਣ ਲਈ ਆਇਆ ਸੀ ਪਰ ਮੁਨਸ਼ੀ ਸਾਬਕਾ ਫੌਜੀ ਦਾ ਕੰਮ ਕਰਨ ਦੀ ਥਾਂ ਤੇ ਟਾਲ ਮਟੋਲ ਕਰ ਰਿਹਾ ਸੀ
ਜਿਸ ਕਾਰਨ ਉਸਨੇ ਪਰੇਸ਼ਾਨ ਹੋਕੇ ਇਹ ਕਦਮ ਚੁੱਕਿਆ ਤੇ ਜਮ੍ਹਾ ਕਰਵਾਉਣ ਆਏ ਅਸਲੇ ਦੇ ਨਾਲ ਹੀ ਮੁਨਸ਼ੀ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਮੁਨਸ਼ੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋ ਮੁਲਾਜ਼ਮ ਵੀ ਗੰਭੀਰ ਜਖਮੀ ਹੋ ਗਏ। ਫਿਲਹਾਲ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

