ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਬਾਰਾਦਰੀ ਦੀ ਪੁਲਿਸ ਨੇ ਚਾਰ ਚੋਰਾਂ ਨੂੰ ਫੜਿਆ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਤੋਂ ਸ਼ਹਿਰਵਾਸੀਆਂ ਦੀ ਨੱਕ ‘ਚ ਮੁਸ਼ਿਕਲ ਕੀਤੀ ਹੋਈ ਸੀ। ਇਨ੍ਹਾਂ ਚੋਰਾਂ ਨੂੰ ਫੜਨ ‘ਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਪੁਲਿਸ ਨੇ ਇਨ੍ਹਾਂ ਚੋਰਾਂ ਕੋਲੋ ਚੋਰੀ ਕੀਤੇ ਈ-ਰਿਰਸ਼ਾ ਅਤੇ ਕਈ ਹੋਰ ਚੋਰੀ ਦੇ ਸਾਮਾਨਾਂ ਨਾਲ ਗ੍ਰਿਫਤਾਰ ਕੀਤਾ ਹੈ।
ਇਸ ਪੂਰੇ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਏਡੀਸੀਪੀ ਸੁਡਰਵਿਲੀ ਨੇ ਕਿਹਾ ਕਿ, ਕੁਝ ਸਮੇਂ ਪਹਿਲਾਂ ਈ-ਰਿਕਸ਼ਾ ‘ਤੇ ਇਕ ਸਵਾਰੀ ਬੈਠੀ ਸੀ, ਜਿਨ੍ਹਾਂ ਨੇ ਗੁਮਨਾਮ ਰਸਤੇ ਤੋਂ ਲਿਜਾ ਕੇ ਰਿਕਸ਼ੇ ਦੀ ਚੋਰੀ ਕੀਤੀ ਅਤੇ ਉਸਦੀ ਚਾਂਦੀ ਦੀ ਚੈਨ ਤੇ 35000 ਰੁਪਏ ਦੀ ਲੁੱਟ ਵੀ ਕੀਤੀ ਸੀ। ਹਤਾਸ਼ ਹੋ ਕੇ ਰਿਕਸ਼ਾ ਚਾਲਕ ਆਪਣੇ ਪਿੰਡ ਵਾਪਸ ਚਲਾ ਗਿਆ। ਹੁਣ ਉਸ ਨੂੰ ਸੂਚਿਤ ਕੀਤਾ ਗਿਆ ਹੈ ਕਿ, ਉਸਦਾ ਰਿਕਸ਼ਾ ਅਤੇ ਚੈਨ ਪੁਲਿਸ ਨੇ ਬਰਾਮਦ ਕਰ ਲਿਆ ਹੈ। ਨਾਲ ਹੀ ਉਨ੍ਹਾਂ ਲੁਟੇਰਿਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ।
ਏਡੀਸੀਪੀ ਨੇ ਕਿਹਾ ਹੈ ਕਿ, ਮੁਢਲੀ ਪੁੱਛਗਿੱਛ ‘ਚ ਸਾਰਿਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਇਹ ਸਾਰੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਦੇ ਇਲਾਕੇ ਵਿੱਚ ਰਹਿ ਰਹੇ ਹਨ, ਜਿਨ੍ਹਾਂ ‘ਤੇ ਦਰਜ ਕੇਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।


