ਮੂਸੇਵਾਲਾ ਕਤਲਕਾਂਡ ਤੋਂ ਬਾਅਦ ਐਕਸ਼ਨ ‘ਚ ਪੁਲਿਸ: ਦੇਹਰਾਦੂਨ, ਬਠਿੰਡਾ ਤੇ ਜਲੰਧਰ ਤੋਂ 8 ਸ਼ੱਕੀ ਗ੍ਰਿਫ਼ਤਾਰ

ਚੰਡੀਗੜ੍ਹ– ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੰਜਾਬ ਪੁਲਿਸ ਅਜੇ ਤੱਕ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਨੇ ਯਕੀਨੀ ਤੌਰ ‘ਤੇ ਦੇਹਰਾਦੂਨ, ਬਠਿੰਡਾ ਅਤੇ ਜਲੰਧਰ…

ਚੰਡੀਗੜ੍ਹ– ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੰਜਾਬ ਪੁਲਿਸ ਅਜੇ ਤੱਕ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਨੇ ਯਕੀਨੀ ਤੌਰ ‘ਤੇ ਦੇਹਰਾਦੂਨ, ਬਠਿੰਡਾ ਅਤੇ ਜਲੰਧਰ ਤੋਂ 8 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ‘ਚ ਇਕ ਦੋਸ਼ੀ ‘ਤੇ ਕਾਤਲਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਉਣ ਦਾ ਸ਼ੱਕ ਹੈ।

Also Read: ਜਲੰਧਰ ‘ਚ ਟ੍ਰਿਪਲ Murder: ਸਕਿਓਰਿਟੀ ਗਾਰਡ ਨੇ ਸੱਸ-ਸਹੁਰੇ ਸਣੇ ਪਤਨੀ ਦਾ ਗੋਲੀਆਂ ਮਾਰ ਕੀਤਾ ਕਤਲ

ਦੂਜੇ ਪਾਸੇ ਗੈਂਗਸਟਰ ਲਾਰੈਂਸ ਅੱਜ ਦਿੱਲੀ ਹਾਈ ਕੋਰਟ ਦਾ ਰੁਖ਼ ਕਰੇਗਾ। ਲਾਰੈਂਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਉਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੱਲ੍ਹ ਐਨਆਈਏ ਅਦਾਲਤ ਨੇ ਉਸ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹੁਣ ਤੱਕ ਫੜੇ ਗਏ ਲੋਕਾਂ ਉੱਤੇ ਕੀ ਹੈ ਸ਼ੱਕ?
ਦੇਹਰਾਦੂਨ ਤੋਂ ਪੁਲਿਸ ਵੱਲੋਂ ਫੜੇ ਗਏ 6 ਸ਼ੱਕੀਆਂ ਵਿੱਚੋਂ ਮਾਨਸਾ ਦਾ ਮਨਪ੍ਰੀਤ ਸਿੰਘ ਅਹਿਮ ਹੈ। ਉਸ ਉੱਤੇ ਹਮਲਾਵਰਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਹੋਣ ਦਾ ਸ਼ੱਕ ਹੈ। ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਉਹ ਉਤਰਾਖੰਡ ਦੇ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਚਲਾ ਗਿਆ। ਸ਼ਿਮਲਾ ਬਾਈਪਾਸ ‘ਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗਦੇਵ ਸਿੰਘ ਨੂੰ ਜਲੰਧਰ ਦੇ ਨਕੋਦਰ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਉਸ ਉੱਤੇ ਗੈਂਗਸਟਰਾਂ ਨੂੰ ਸਿਮ ਮੁਹੱਈਆ ਕਰਵਾਏ ਜਾਣ ਦਾ ਸ਼ੱਕ ਹੈ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਸ ਨੇ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਗਰੋਹ ਦੇ ਮੈਂਬਰਾਂ ਨੂੰ ਸਿਮ ਵੀ ਦਿੱਤੇ ਸਨ।
ਪੁਲਿਸ ਨੇ ਕੋਰੋਲਾ ਗੱਡੀ ਦੇ ਮਾਲਕ ਨੂੰ ਬਠਿੰਡਾ ਦੇ ਪਿੰਡ ਭਾਗੀਬਾਂਦਰ ਤੋਂ ਕਾਬੂ ਕੀਤਾ ਹੈ। ਮੂਸੇਵਾਲਾ ਦੇ ਕਤਲ ਵਿੱਚ ਵੀ ਇਹੀ ਗੱਡੀ ਵਰਤੀ ਗਈ ਸੀ। ਗ੍ਰਿਫਤਾਰ ਨੌਜਵਾਨ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮੰਨਾ ਦਾ ਕਰੀਬੀ ਹੈ।

Also Read: ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਲੋਕ, ਕੁਝ ਹੀ ਦੇਰ ‘ਚ ਹੋਵੇਗਾ ਅੰਤਿਮ ਸੰਸਕਾਰ

ਤਿਹਾੜ ਜੇਲ੍ਹ ‘ਚ ਰਚੀ ਸਾਜ਼ਿਸ਼, ਪਹਿਲਾਂ AK 47 ਵਾਲੇ ਕਮਾਂਡੋ ਦੇਖ ਪਰਤੇ
ਪੁਲਿਸ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ। ਜਿਸ ਦੇ ਪਿੱਛੇ ਗੈਂਗਸਟਰ ਲਾਰੇਂਸ ਹੈ, ਜੋ ਉੱਥੇ ਬੰਦ ਹੈ। ਉਸ ਨੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਨੇ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ, ਜਿਸ ‘ਤੇ 2 ਲੱਖ ਦਾ ਇਨਾਮ ਸੀ। ਉਸ ਨੇ ਇਹ ਸਭ ਦੱਸਿਆ।

Also Read: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਪੰਜਾਬ ‘ਚੋਂ ਗੈਰ-ਕਾਨੂੰਨੀ ਮਾਈਨਿੰਗ ਹੋਈ ਖਤਮ

ਉਹ ਪਹਿਲਾਂ ਹੀ ਮੂਸੇਵਾਲਾ ਨੂੰ ਮਾਰਨ ਆਇਆ ਸੀ। ਉਦੋਂ ਏ.ਕੇ. 47 ਦੇ ਕਮਾਂਡੋ ਦੇਖ ਕੇ ਪਰਤ ਗਏ ਸਨ। ਉਸ ਨੇ ਸਿਗਨਲ ਐਪ ‘ਤੇ ਗੋਲਡੀ ਨਾਲ ਗੱਲ ਕੀਤੀ ਅਤੇ ਆਧੁਨਿਕ ਹਥਿਆਰਾਂ ਦੀ ਮੰਗ ਕੀਤੀ। ਬਾਅਦ ਵਿਚ ਸ਼ਾਹਰੁਖ ਇਸ ਤੋਂ ਵੱਖ ਹੋ ਗਿਆ ਇਸ ਕਤਲ ਕੇਸ ਵਿੱਚ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮਨਪ੍ਰੀਤ ਔਲਖ ਦੇ ਮੈਨੇਜਰ ਸਚਿਨ, ਅਜੇ ਗਿੱਲ, ਸਤਿੰਦਰ ਕਾਲਾ, ਸੋਨੂੰ ਕਾਜਲ ਅਤੇ ਅਮਿਤ ਕਾਜਲਾ ਦੇ ਨਾਂ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *