ਜਲਾਲਾਬਾਦ ‘ਚ ਪੁਲਿਸ ਵਲੋਂ ਦੇਹ ਵਪਾਰ ਦਾ ਪਰਦਾਫਾਸ਼, ਹਿਰਾਸਤ ‘ਚ ਲਏ ਮੁੰਡੇ-ਕੁੜੀਆਂ 

ਜਲਾਲਾਬਾਦ- ਜਲਾਲਾਬਾਦ ਵਿਚ ਪੁਲਿਸ ਵਲੋਂ ਰੇਡ ਕਰਕੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਅੱਗਰਵਾਲ ਕਾਲੋਨੀ ਗਲੀ ਨੰਬਰ ਚਾਰ ਵਿਚ ਵਰਿੰਦਰ ਸਿੰਘ ਨਾਮਕ…

ਜਲਾਲਾਬਾਦ- ਜਲਾਲਾਬਾਦ ਵਿਚ ਪੁਲਿਸ ਵਲੋਂ ਰੇਡ ਕਰਕੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਅੱਗਰਵਾਲ ਕਾਲੋਨੀ ਗਲੀ ਨੰਬਰ ਚਾਰ ਵਿਚ ਵਰਿੰਦਰ ਸਿੰਘ ਨਾਮਕ ਇਕ ਸ਼ਖ਼ਸ ਦੇ ਘਰ ਰੇਡ ਕਰਕੇ ਤਿੰਨ ਲੜਕੀਆਂ ਅਤੇ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਕੈਬਨਿਟ ਨਾਲ ਮੀਟਿੰਗ ਅੱਜ, ਅਹਿਮ ਮੁੱਦਿਆਂ ‘ਤੇ ਹੋਵੇਗਾ ਵਿਚਾਰ-ਵਟਾਂਦਰਾ

ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਘਰ ਦੇ ਵਿਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਰੰਗੇ ਹੱਥੀ ਤਿੰਨ ਲੜਕੀਆਂ ਅਤੇ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਇਹ ਸ਼ਹਿਰ ਦਾ ਪਾਸ਼ ਇਲਾਕਾ ਹੈ, ਜਿਸ ਵਿਚ ਪੁਲਿਸ ਵੱਲੋਂ ਅੱਜ ਰੇਡ ਕਰ ਇਸ ਘਿਨੌਣੇ ਕੰਮ ਪਰਦਾਫਾਸ਼ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਪਾਕਿ ‘ਚ ਜਨਾਜ਼ੇ ਦੀ ਨਮਾਜ਼ ‘ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, 8 ਲੋਕਾਂ ਦੀ ਮੌਤ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐੱਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਸਿਟੀ ਵਿਚ ਇਕ ਘਰ ਵਿਚ ਦੇਹ ਵਪਾਰ ਦੇ ਚੱਲਣ ਵਾਲੇ ਧੰਦੇ ਬਾਰੇ ਫੋਨ ਆਇਆ ਸੀ, ਜੋ ਕਿ ਸਮਾਜ ਦੇ ਲਈ ਸ਼ਰਮਨਾਕ ਹੈ। ਇਸ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਵਜੀਰ ਚੰਦ ਵੱਲੋਂ ਰੇਡ ਕਰ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਏਗੀ।

ਪੜੋ ਹੋਰ ਖਬਰਾਂ: …ਤਾਂ ਵਿਰਾਟ ਕੋਹਲੀ ਨੇ ਵਧੇਰੇ ‘ਵਰਕਲੋਡ’ ਕਾਰਨ ਛੱਡੀ ਕਪਤਾਨੀ, ਟਵਿੱਟਰ ‘ਤੇ ਸ਼ੇਅਰ ਕੀਤਾ ਲੈਟਰ

Leave a Reply

Your email address will not be published. Required fields are marked *