PM Narendra Modi’s announcement: “ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ, ਹੁਣ ਵਿਕਾਸ ਅਤੇ ਵਿਰਾਸਤ ਨਾਲ ਚੱਲਣਗੇ”

ਗੁਜਰਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਸਾਲ 2026 ਦੇ ਆਪਣੇ ਇਸ ਪਹਿਲੇ ਗੁਜਰਾਤ ਦੌਰੇ ਦੀ ਸ਼ੁਰੂਆਤ ਪੀਐਮ ਨਰਿੰਦਰ ਮੋਦੀ…

PM Narendra Modi's announcement

ਗੁਜਰਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਸਾਲ 2026 ਦੇ ਆਪਣੇ ਇਸ ਪਹਿਲੇ ਗੁਜਰਾਤ ਦੌਰੇ ਦੀ ਸ਼ੁਰੂਆਤ ਪੀਐਮ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਵਿੱਚ ਨਤਮਸਤਕ ਹੋ ਕੇ ਕੀਤੀ। ਇਸ ਤੋਂ ਬਾਅਦ ਰਾਜਕੋਟ ਵਿੱਚ ‘ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਭਾਰਤ ਦੀ ਵਧਦੀ ਆਰਥਿਕ ਤਾਕਤ ਅਤੇ ਭਵਿੱਖ ਦੇ ਟੀਚਿਆਂ ਬਾਰੇ ਵੱਡੇ ਦਾਅਵੇ ਕੀਤੇ।

ਵਿਕਾਸ ਵੀ, ਵਿਰਾਸਤ ਵੀ” ਦੇ ਮੰਤਰ ਨਾਲ ਅੱਗੇ ਵਧ ਰਿਹਾ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ ਅਤੇ ਇਨ੍ਹਾਂ ਸਾਲਾਂ ਵਿੱਚ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ, “ਸੋਮਨਾਥ ਦਾਦਾ ਦੇ ਚਰਨਾਂ ਤੋਂ ਸ਼ੁਰੂ ਹੋਈ ਇਹ ਯਾਤਰਾ ‘ਵਿਕਾਸ ਵੀ ਅਤੇ ਵਿਰਾਸਤ ਵੀ’ ਦੇ ਮੰਤਰ ਨੂੰ ਸਾਕਾਰ ਕਰ ਰਹੀ ਹੈ।” ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਬਹੁਤ ਜਲਦ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ।

ਡਿਜੀਟਲ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਭਾਰਤ ਸਭ ਤੋਂ ਅੱਗੇ

ਪੀਐਮ ਮੋਦੀ ਨੇ ਦੇਸ਼ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਦੱਸਿਆ ਕਿ UPI ਅੱਜ ਦੁਨੀਆ ਦਾ ਨੰਬਰ-1 ਰੀਅਲ-ਟਾਈਮ ਡਿਜੀਟਲ ਪਲੇਟਫਾਰਮ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਅਤੇ ਸਭ ਤੋਂ ਵੱਡਾ ਮੋਬਾਈਲ ਡੇਟਾ ਉਪਭੋਗਤਾ ਬਣ ਗਿਆ ਹੈ। ਭਾਰਤ ਕੋਲ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਭਾਰਤ ਦੁੱਧ ਉਤਪਾਦਨ, ਜੈਨੇਰਿਕ ਦਵਾਈਆਂ ਅਤੇ ਵੈਕਸੀਨ ਨਿਰਮਾਣ ਵਿੱਚ ਵਿਸ਼ਵ ਪੱਧਰ ‘ਤੇ ਮੋਹਰੀ ਹੈ।

ਚੁਣੌਤੀਆਂ ਤੋਂ ਸਫਲਤਾ ਤੱਕ ਦਾ ਸਫ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਛ ਅਤੇ ਸੌਰਾਸ਼ਟਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਇਲਾਕੇ ਸਿਖਾਉਂਦੇ ਹਨ ਕਿ ਮਿਹਨਤ ਨਾਲ ਕਿਸਮਤ ਬਦਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਕੱਛ ਨੇ ਭੂਚਾਲ ਝੱਲਿਆ ਅਤੇ ਜਿਸ ਸੌਰਾਸ਼ਟਰ ਨੇ ਦਹਾਕਿਆਂ ਤੱਕ ਸੋਕਾ ਹੰਢਾਇਆ, ਅੱਜ ਉਹ ਇਲਾਕੇ ਭਾਰਤ ਦੀ ਤਰੱਕੀ ਦਾ ਆਧਾਰ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੱਛ ਵਿੱਚ ਦੁਨੀਆ ਦਾ ਸਭ ਤੋਂ ਵੱਡਾ ‘ਹਾਈਬ੍ਰਿਡ ਰੀਨਿਊਏਬਲ ਐਨਰਜੀ ਪਾਰਕ’ ਬਣ ਰਿਹਾ ਹੈ, ਜੋ ਪੈਰਿਸ ਸ਼ਹਿਰ ਨਾਲੋਂ ਪੰਜ ਗੁਣਾ ਵੱਡਾ ਹੈ।

ਰਿਫਾਰਮ ਐਕਸਪ੍ਰੈਸਰਾਹੀਂ ਨਵੇਂ ਸੁਧਾਰਾਂ ਦੀ ਸ਼ੁਰੂਆਤ

ਵਿਕਸਿਤ ਭਾਰਤ ਦੇ ਟੀਚੇ ਬਾਰੇ ਗੱਲ ਕਰਦਿਆਂ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ  ‘ਨੈਕਸਟ ਜਨਰੇਸ਼ਨ ਰਿਫਾਰਮ’ (ਅਗਲੀ ਪੀੜ੍ਹੀ ਦੇ ਸੁਧਾਰ) ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ GST ਸੁਧਾਰਾਂ, ਇਨਕਮ ਟੈਕਸ ਕਾਨੂੰਨ ਦੇ ਆਧੁਨਿਕੀਕਰਨ, ਇੰਸ਼ੋਰੈਂਸ ਸੈਕਟਰ ਵਿੱਚ ਬਦਲਾਅ ਅਤੇ ਇਤਿਹਾਸਕ ਲੇਬਰ ਰਿਫਾਰਮਜ਼ (ਲੇਬਰ ਸੁਧਾਰ) ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਉਦਯੋਗਾਂ ਅਤੇ ਮਜ਼ਦੂਰਾਂ ਦੋਵਾਂ ਨੂੰ ਫਾਇਦਾ ਹੋ ਰਿਹਾ ਹੈ।

ਰਵਾਂਡਾ ਗੀਰਗਾਵਾਂ ਦਾ ਤੋਹਫ਼ਾ ਅਤੇ ਪੇਂਡੂ ਆਰਥਿਕਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਵੱਲੋਂ ਰਵਾਂਡਾ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ 200 ਗੀਰ ਗਾਵਾਂ ਨੇ ਉੱਥੋਂ ਦੀ ਪੇਂਡੂ ਆਰਥਿਕਤਾ ਨੂੰ ਬਦਲ ਦਿੱਤਾ ਹੈ। ਅੱਜ ਉਹ 200 ਗਾਵਾਂ ਹਜ਼ਾਰਾਂ ਪਰਿਵਾਰਾਂ ਦਾ ਸਹਾਰਾ ਬਣ ਚੁੱਕੀਆਂ ਹਨ। ਉਨ੍ਹਾਂ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਸੌਰਾਸ਼ਟਰ-ਕੱਛ ਵਿੱਚ ਨਿਵੇਸ਼ ਕਰਨ ਵਿੱਚ ਦੇਰੀ ਨਾ ਕਰਨ, ਕਿਉਂਕਿ ਇਹ ਦੇਸ਼ ਦੇ ਵਿਕਾਸ ਦਾ ਸੁਨਹਿਰੀ ਮੌਕਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/china-dor-slashes-young-mans-forehead-and-nose-35-stitches-required/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ  

Leave a Reply

Your email address will not be published. Required fields are marked *