ਨਵੇਂ ਸਾਲ ਦਾ ਮੋਦੀ ਸਰਕਾਰ ਬੇਰੁਜਗਾਰਾਂ ਨੂੰ ਦੇ ਸਕਦੀ ਹੈ ਇਹ ਖਾਸ ਤੋਹਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਦੀ ਸਰਕਾਰ ਨਵੇਂ ਸਾਲ ਵਿੱਚ ਬੇਰੁਜਗਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰਨ ਜਾ ਰਹੀ ਹੈ। ਦੱਸ ਦਈਏ ਕਿ ਮੋਦੀ ਸਰਕਾਰ ਜੱਲਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਦੀ ਸਰਕਾਰ ਨਵੇਂ ਸਾਲ ਵਿੱਚ ਬੇਰੁਜਗਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰਨ ਜਾ ਰਹੀ ਹੈ। ਦੱਸ ਦਈਏ ਕਿ ਮੋਦੀ ਸਰਕਾਰ ਜੱਲਦ ਹੀ ਯੂਬੀਆਈ ਯਾਨੀ ਕਿ ਯੂਨਿਵਰਸਲ ਬੇਸਿਕ ਇਨਕਮ ਸਕੀਮ ਨੂੰ ਲਾਗੂ ਕਰ ਦੀ ਤਿਆਰੀ ਕਰਨ ਵਾਲੀ ਹੈ। ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਬੇਰੁਜਗਾਰਾਂ ਨੂੰ ਹਰ ਮਹੀਨੇ 2000 ਤੋਂ 2500 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਕਰੀਬ 20 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਹੋ ਸਕਦਾ ਹੈ।

PM Narendra Modi

ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਨੂੰ ਕਰੀਬ ਦੋ ਸਾਲਾਂ ਤੋ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ ਜੇਕਰ इइसइशਇਸ ਸਾਲ ਇਹ ਯੋਜਨਾ ਲਾਗੂ ਹੋ ਜਾਂਦੀ ਹੈ ਤਾਂ ਬੀਜੇਪੀ ਪਾਰਟੀ ਨੂੰ ਇਸਦਾ ਬਹੁਤ ਫਾਇਦਾ ਹੋ ਸਕਦਾ ਹੈ। ਜਿਕਰਯੋਗ ਗੱਲ ਹੈ ਕਿ ਸਾਲ 2019 ਵਿੱਚ ਲੋਕਸਭਾ ਦੀਆਂ ਚੋਣਾਂ ਆਉਣ ਵਾਲਿਆ ਹਨ ਉੱਥੇ ਹੀ ਦੂਜੇ ਪਾਸੇ ਜੇਕਰ ਮੋਦੀ ਸਰਕਾਰ ਇਸ ਯੋਜਨਾ ਨੂੰ ਲਾਗੂ ਕਰ ਦਿੰਦੀ ਹੈ ਤਾਂ ਉਹਨਾਂ ਇਸ ਆਉਣ ਵਾਲਿਆ ਚੋਣਾਂ ਵਿੱਚ ਬਹੁਤ ਹੀ ਜਿਆਦਾ ਫਾਇਦਾ ਹੋ ਸਕਦਾ ਹੈ।

PM Narendra Modi

ਇਸ ਤੋਂ ਇਲਾਵਾ ਦੱਸ ਦਈਏ ਕਿ ਯੂਨਿਵਰਸਲ ਬੇਸਿਕ ਇਨਕਮ ਸਕੀਮ ਭਾਰਤ ਤੋਂ ਪਹਿਲਾ ਏਸ਼ਿਆ ਅਤੇ ਯੂਰੋਪ ਵਿੱਚ ਪਹਿਲਾ ਹੀ ਲਾਗੂ ਹੋ ਚੁੱਕੀ ਹੈ। ਫਰਾਂਸ ਵਿੱਚ ਇਹ ਸਕੀਮ ਕੁਝ ਸ਼ਰਤਾਂ ਨਾਲ ਲਾਗੂ ਹੈ ਤੇ ਉੱਥੇ ਇਹ ਦੇਸ਼ ਬੇਰੁਜਗਾਰਾਂ ਨੂੰ ਕਰੀਬ 46 ਹਜਾਰ ਰੁਪਏ ਭੱਤਾ ਦੇਂਦੇ ਹਨ। ਜੇਕਰ ਜਰਮਨੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਰਕਮ ਭਾਰਤੀ ਰੁਪਏ ਮੁਤਾਬਿਕ ਕਰੀਬ 31 ਹਜਾਰ ਰੁਪਏ ਹੈ।

 

Leave a Reply

Your email address will not be published. Required fields are marked *