ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਤੋਂ ਦੋ ਦਿਨਾਂ ਦੀ ਅਹਿਮ ਇਜ਼ਰਾਈਲ ਯਾਤਰਾ ‘ਤੇ ਰਵਾਨਾ ਹੋ ਰਹੇ ਹਨ। ਆਪਣੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਕੀਤੇ ਇੱਕ ਬਿਆਨ ਵਿੱਚ ਪੀਐਮ ਮੋਦੀ ਨੇ ਇਸ ਯਾਤਰਾ ਨੂੰ ਬੇਹੱਦ ਖ਼ਾਸ ਦੱਸਿਆ। ਉਨ੍ਹਾਂ ਕਿਹਾ ਕਿ ਇਹ ਦੌਰਾ ਉਨ੍ਹਾਂ ਦੇ “ਪਿਆਰੇ ਮਿੱਤਰ” ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਿੱਜੀ ਸੱਦੇ ‘ਤੇ ਹੋ ਰਿਹਾ ਹੈ, ਜੋ ਦੋਵਾਂ ਦੇਸ਼ਾਂ ਦੇ ਗੂੜ੍ਹੇ ਸਬੰਧਾਂ ਦੀ ਗਵਾਹੀ ਭਰਦਾ ਹੈ।
ਬਹੁਪੱਖੀ ਸਾਂਝੇਦਾਰੀ ਅਤੇ ਨਵੇਂ ਟੀਚੇ
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਮਜ਼ਬੂਤ ਅਤੇ ਬਹੁ-ਆਯਾਮੀ ਰਣਨੀਤਕ ਸਾਂਝੇਦਾਰੀ ਹੈ। ਪਿਛਲੇ ਕੁਝ ਸਾਲਾਂ ਵਿੱਚ ਇਹ ਸਬੰਧ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਹੋਣ ਵਾਲੀ ਮੁਲਾਕਾਤ ਰਾਹੀਂ ਰੱਖਿਆ, ਤਕਨਾਲੋਜੀ ਅਤੇ ਵਪਾਰ ਵਰਗੇ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।
ਇਜ਼ਰਾਈਲੀ ਸੰਸਦ ‘ਨੇਸੈੱਟ‘ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਇਸ ਯਾਤਰਾ ਦਾ ਸਭ ਤੋਂ ਅਹਿਮ ਪੜਾਅ ਇਜ਼ਰਾਈਲੀ ਸੰਸਦ ‘ਨੇਸੈੱਟ’ (Knesset) ਵਿੱਚ ਪੀਐਮ ਮੋਦੀ ਦਾ ਸੰਬੋਧਨ ਹੋਵੇਗਾ। ਉਹ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣਨਗੇ। ਪ੍ਰਧਾਨ ਮੰਤਰੀ ਅਨੁਸਾਰ ਇਹ ਸਨਮਾਨ ਭਾਰਤ ਅਤੇ ਇਜ਼ਰਾਈਲ ਦੇ ਮਜ਼ਬੂਤ ਲੋਕਤੰਤਰੀ ਸਬੰਧਾਂ ਦਾ ਪ੍ਰਤੀਕ ਹੈ। ਇਸ ਦੌਰਾਨ ਉਹ ਦੋਵਾਂ ਦੇਸ਼ਾਂ ਦੇ ਸਾਂਝੇ ਭਵਿੱਖ ਅਤੇ ਚੁਣੌਤੀਆਂ ‘ਤੇ ਆਪਣਾ ਵਿਜ਼ਨ ਸਾਂਝਾ ਕਰਨਗੇ।
ਭਾਰਤੀ ਭਾਈਚਾਰੇ ਨਾਲ 33
ਆਪਣੇ ਵਿਅਸਤ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਨਾਲ ਵੀ ਰੂ-ਬ-ਰੂ ਹੋਣਗੇ। ਉਨ੍ਹਾਂ ਨੇ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੋਕ ਲੰਬੇ ਸਮੇਂ ਤੋਂ ਭਾਰਤ-ਇ333 3ਜ਼ਰਾਈਲ ਦੋਸਤੀ ਦੇ ਮਜ਼ਬੂਤ ਪੁਲ ਵਜੋਂ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਯਾਤਰਾ ਨਾ ਸਿਰਫ਼ ਮੌਜੂਦਾ ਸਬੰਧਾਂ ਨੂੰ ਪੀਢਾ ਕਰੇਗੀ, ਸਗੋਂ ਰਣਨੀਤਕ ਸਾਂਝੇਦਾਰੀ ਲਈ ਨਵੇਂ ਅਤੇ ਵੱਡੇ ਟੀਚੇ ਵੀ ਨਿਰਧਾਰਿਤ ਕਰੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Kapurthala Suicide : ਸਕੂਲ ਦੇ ਸੁਰੱਖਿਆ ਗਾਰਡ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



