ਮਹਾਤਮਾ ਗਾਂਧੀ ਦੀ ਬਰਸੀ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ‘ਮਨ ਕੀ ਬਾਤ’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਆਪਣਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਕਰ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਨੇ…

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਆਪਣਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਕਰ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਇਸ ਵਾਰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਇਹ ਪ੍ਰੋਗਰਾਮ 11 ਦੀ ਬਜਾਏ 11:30 ਵਜੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਦਾ ਰੇਡੀਓ ਸੰਬੋਧਨ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦਾ ਹੈ ਅਤੇ ਅੱਜ ਦਾ ਪ੍ਰੋਗਰਾਮ ਸਾਲ 2022 ਦਾ ਪਹਿਲਾ ਪ੍ਰੋਗਰਾਮ ਹੈ।

 Also Read : ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਰੋੜਾਂ ਦਾ ਸਾਮਾਨ ਜ਼ਬਤ: CEO

ਪੀਐਮ ਮੋਦੀ ਨੇ ਕਿਹਾ, ‘ਅੱਜ ਸਾਡੇ ਸਤਿਕਾਰਯੋਗ ਬਾਪੂ ਦੀ ਬਰਸੀ ਹੈ। 30 ਜਨਵਰੀ ਦਾ ਇਹ ਦਿਨ ਸਾਨੂੰ ਬਾਪੂ ਦੀਆਂ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ। ਕੁਝ ਦਿਨ ਪਹਿਲਾਂ ਅਸੀਂ ਗਣਤੰਤਰ ਦਿਵਸ ਵੀ ਮਨਾਇਆ, ਦੇਸ਼ ਦੀ ਬਹਾਦਰੀ ਅਤੇ ਤਾਕਤ ਦੀ ਝਾਂਕੀ ਜੋ ਅਸੀਂ ਦਿੱਲੀ ਦੇ ਰਾਜਪਥ ‘ਤੇ ਦੇਖੀ, ਉਸ ਨੇ ਸਾਰਿਆਂ ਨੂੰ ਮਾਣ ਅਤੇ ਉਤਸ਼ਾਹ ਨਾਲ ਭਰ ਦਿੱਤਾ। 19 ਜਨਵਰੀ ਨੂੰ ਪੀਐਮ ਮੋਦੀ ਨੇ ‘ਮਨ ਕੀ ਬਾਤ’ ਲਈ ਨਾਗਰਿਕਾਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਲਈ ਸੱਦਾ ਦਿੱਤਾ ਸੀ।

 

Leave a Reply

Your email address will not be published. Required fields are marked *