ਭਾਰਤ ਕੋਰੋਨਾ ਨਾਲ ਲੜੇਗਾ ਤੇ ਅੱਗੇ ਵੱਧੇਗਾ, ਸੰਕਟ ਨੂੰ ਅਵਸਰ ‘ਚ ਬਦਲੇਗਾ-ਪੀਐਮ ਮੋਦੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ ਨਿੱਜੀ ਖੇਤਰ ਲਈ 41 ਕੋਲਾਂ ਬਲਾਕਾਂ ਦੀ ਨਿਲਾਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ ਨਿੱਜੀ ਖੇਤਰ ਲਈ 41 ਕੋਲਾਂ ਬਲਾਕਾਂ ਦੀ ਨਿਲਾਮੀ ਦੀ ਪ੍ਰਕਿਰਿਆਂ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ”ਭਾਰਤ ਕੋਰੋਨਾ ਨਾਲ ਲੜੇਗਾ ਤੇ ਅੱਗੇ ਵੱਧੇਗਾ। ਭਾਰਤ ਬਿਪਤਾ ਉੱਤੇ ਹੰਝੂ ਵਹਾਉਣ ਵਾਲਾ ਦੇਸ਼ ਨਹੀਂ ਹੈ ਬਲਕਿ ਅਸੀ ਇਸ ਸੰਕਟ ਨੂੰ ਅਵਸਰ ਵਿਚ ਬਲਦਾਂਗੇ”।

पीएम नरेंद्र मोदी (फाइल फोटो-PTI)

ਪੀਐਮ ਮੋਦੀ ਨੇ ਕਿਹਾ ਕਿ ”ਕੋਰੋਨਾ ਸੰਕਟ ਨੇ ਸਾਨੂੰ ਆਤਮ ਨਿਰਭਰ ਬਣਨ ਦੀ ਸਿੱਖਿਆ ਦਿੱਤੀ ਹੈ। ਆਤਮ ਨਿਰਭਰ ਭਾਰਤ ਆਯਾਤ ਉੱਤੇ ਆਪਣੀ ਨਿਰਭਰਤਾ ਨੂੰ ਘਟਾਵੇਗਾ ਅਤੇ ਆਯਾਤ ਉੱਤੇ ਖਰਚ ਹੋਣ ਵਾਲੀ ਲੱਖਾਂ-ਕਰੋੜਾਂ ਵਿਦੇਸ਼ੀ ਮੁੰਦਰਾ ਨੂੰ ਬਚਾਵੇਗਾ”। ਉਨ੍ਹਾਂ ਨੇ ਕਿਹਾ ਕਿ ”ਅੱਜ ਊਰਜਾ ਦੇ ਖੇਤਰ ਵਿਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਇਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਮਹੀਨੇ ਭਰ ਅੰਦਰ ਹਰ ਐਲਾਨ, ਹਰ ਸੁਧਾਰ, ਭਾਵੇਂ ਉਹ ਖੇਤੀਬਾੜੀ ਦੇ ਖੇਤਰ ਵਿਚ ਹੋਵੇ, ਚਾਹੇ ਉਹ ਸੂਖਮ, ਛੋਟੇ ਅਤੇ ਦਰਮਿਆਨ ਉਦਯੋਗ ਦੇ ਖੇਤਰ ਵਿਚ ਹੋਵੇ ਤਾਂ ਹੁਣ ਕੋਲਾ ਅਤੇ ਖਣਨ ਦੇ ਖੇਤਰ ਵਿਚ,ਤੇਜ਼ੀ ਨਾਲ ਜ਼ਮੀਨੀ ਪੱਧਰ ਉੱਤੇ ਉੱਤਰ ਰਿਹਾ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਇਹ ਵਿਖਾਉਂਦਾ ਹੈ ਕਿ ਭਾਰਤ ਇਸ ਵਿਸ਼ਵ-ਵਿਆਪੀ ਸੰਕਟ ਨੂੰ ਅਵਸਰ ਵਿਚ ਬਦਲਣ ਲਈ ਕਿੰਨਾ ਗੰਭੀਰ ਹੈ। ਭਾਰਤ ਬਿਪਤਾ ਉੱਤੇ ਹੰਝੂ ਨਹੀ ਵਹਾਉਂਦਾ ਹੈ। ਅੱਜ ਅਸੀ ਕੇਵਲ ਨਿੱਜੀ ਖੇਤਰ ਦੇ ਲਈ ਕੋਲਾਂ ਬਲਾਕਾਂ ਦੀ ਨਿਲਾਮੀ ਦੀ ਸ਼ੁਰੂਆਤ ਨਹੀਂ ਕਰ ਰਹੇ ਹਨ ਬਲਕਿ ਕੋਲਾ ਖੇਤਰਾਂ ਨੂੰ ਸਦੀਆਂ ਦੇ ਲਾਕਡਾਊਨ ਤੋਂ ਵੀ ਬਾਹਰ ਕੱਢ ਰਹੇ ਹਨ”। ਪੀਐਮ ਮੋਦੀ ਨੇ ਕਿਹਾ ਕਿ ”ਦੇਸ਼ ਦੇ 16 ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਲਾ ਦੇ ਵੱਡੇ-ਵੱਡੇ ਭੰਡਾਰ ਹਨ ਪਰ ਇਨ੍ਹਾਂ ਦਾ ਲਾਭ ਉੱਥੋਂ ਦੇ ਲੋਕਾਂ ਨੂੰ ਇੰਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਇੱਥੋਂ ਦੇ ਲੋਕ ਵੱਡੀ ਸੰਖਿਆ ਵਿਚ ਦੂਜੇ ਸ਼ਹਿਰਾਂ ਵੱਲ ਰੁਜ਼ਗਾਰ ਲਈ ਪਲਾਇਨ ਕਰਦੇ ਹਨ ਪਰ ਹੁਣ ਇਨ੍ਹਾ ਕੋਲਾ ਬਲਾਕਾਂ ਤੋਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉੱਥੇ ਰਹਿਣ ਦੀਆਂ ਸਹੂਲਤਾਂ ਮਿਲਣਗੀਆਂ”।

Leave a Reply

Your email address will not be published. Required fields are marked *