ਪੀਐਮ ਮੋਦੀ ਨੇ ਖਾਦਾ ਲਿੱਟੀ-ਚੋਖਾ, ਕੁਲਹੜ ਵਾਲੀ ਪੀਤੀ ਚਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਇੰਡਿਆ ਗੇਟ ਦੇ ਨੇੜੇ ਰਾਜਪੱਥ ਉੱਤੇ ਆਯੋਜਿਤ ‘ਹੁਨਰ ਹਾਟ’ ਉੱਤੇ ਪਹੁੰਚ ਗਏ ਜਿੱਥੇ ਉਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਇੰਡਿਆ ਗੇਟ ਦੇ ਨੇੜੇ ਰਾਜਪੱਥ ਉੱਤੇ ਆਯੋਜਿਤ ‘ਹੁਨਰ ਹਾਟ’ ਉੱਤੇ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਲਿਟੀ-ਚੋਖਾ ਖਾਦਾ ਅਤੇ ਕੁਲਹੜ ਵਾਲੀ ਚਾਹ ਵੀ ਪੀਤੀ ਨਾਲ ਹੀ ਉਸ ਦਾ ਭੁਗਤਾਨ ਵੀ ਕੀਤਾ।

ਰਾਜਪੱਥ ਉੱਤੇ ਅਚਾਨਕ ਹੀ ਪ੍ਰਧਾਨਮੰਤਰੀ ਮੋਦੀ ਦੇ ਇਸ ਤਰ੍ਹਾਂ ਪਹੁੰਚਣ ਨਾਲ ਹਰ ਕੋਈ ਹੈਰਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਪੀਐਮ ਮੋਦੀ ਦਾ ਇੱਥੇ ਆਉਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ ਪਰ ਕੈਬਨਿਟ ਮੀਟਿੰਗ ਤੋਂ ਬਾਅਦ ਉਹ ਇੱਥੇ ਆਏ। ਮੋਦੀ ਨੇ ਉੱਥੇ ਪਹੁੰਚ ਕੇ ਮਸ਼ਹੂਰ ਖਾਣਾ ਲਿੱਟੀ ਚੋਖਾ ਖਾਇਆ ਅਤੇ ਨਾਲ ਹੀ ਕੁਲਹੜ ਵਾਲੀ ਚਾਹ ਵੀ ਪੀਤੀ।

https://twitter.com/narendramodi/status/1230077171953070080?ref_src=twsrc%5Etfw%7Ctwcamp%5Etweetembed%7Ctwterm%5E1230077171953070080&ref_url=https%3A%2F%2Faajtak.intoday.in%2Fstory%2Fpm-narendra-modi-surprise-visit-hunar-haat-rajpath-relishes-litti-chokha-kulhad-tea-1-1165312.html

ਪ੍ਰਧਾਨਮੰਤਰੀ ਮੋਦੀ ਨੇ ਇਹ ਸੱਭ ਖਾਣ ਤੋਂ ਬਾਅਦ ਇਸ ਦਾ 120 ਰੁਪਏ ਭੁਗਤਾਨ ਵੀ ਕੀਤਾ ਅਤੇ ਚਾਹ ਦੇ ਵੀ 40 ਰੁਪਏ ਦਿੱਤੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਰੇ ਦੀਆਂ ਫੋਟੋਆਂ ਵੀ ਟਵੀਟਰ ਉੱਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਹ ਇੱਥੇ ਕੁੱਝ ਕਲਾਕਾਰਾਂ ਨੂੰ ਵੀ ਮਿਲੇ।

ਪ੍ਰਧਾਨ ਮੰਤਰੀ ਮੋਦੀ ਦੇ ਇੱਥੇ ਆਉਣ ਦੀ ਖਬਰ ਪਾਉਂਦੇ ਹੀ ਲੋਕ ਵੀ ਇੱਥੇ ਵੱਡੀ ਗਿਣਤੀ ਵਿਚ ਇੱਕਠੇ ਹੋਣੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ ਮੋਦੀ ਇੱਥੇ 40 ਤੋਂ 50 ਮਿੰਟ ਠਹਿਰੇ। ਦੱਸ ਦਈਏ ਕਿ ਹੁਨਰ ਹਾਟ ਦਾ ਇਹ ਪ੍ਰੋਗਰਾਮ ਘੱਟਗਿਣਤੀ ਮੰਤਰਾਲੇ ਵੱਲੋਂ ਆਯੋਜਿਤ ਕਰਵਾਇਆ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਵੱਖ- ਵੱਖ ਸ਼ਹਿਰਾਂ ਵਿਚ ਲਗਾਇਆ ਜਾਵੇਗਾ।

Leave a Reply

Your email address will not be published. Required fields are marked *