ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ Man Vs Wild ‘ਚ ਨਜਰ ਆਉਣ ਵਾਲੇ ਹਨ। ਇਸ ਸੰਬੰਧ ‘ਚ ਟੀਜਰ ਵੀ ਰਿਲੀਜ ਕਰ ਦਿੱਤਾ ਗਿਆ ਹੈ। ਇਸ ਸ਼ੋਅ ਡਿਸਕਵਰੀ ਚੈਨਲ ਤੇ 12 ਅਗਸਤ ਨੂੰ ਪ੍ਰਸਾਰਿਤ ਹੋਵੇਗਾ। ਉੱਥੇ ਹੀ ਤੁਹਾਨੂੰ ਦਸ ਦਈਏ ਇਸ ਸ਼ੋਅ ਸੰਬੰਧੀ ਇਕ ਜਾਣਕਾਰੀ ਹਾਸਿਲ ਹੋਈ ਹੈ। ਜਾਣਕਾਰੀ ਅਨੁਸਾਰ ਇਸ ਸ਼ੋਅ ਨੂੰ 14 ਫਰਵਰੀ ਨੂੰ ਸ਼ੁਟ ਕੀਤਾ ਗਿਆ ਸੀ। ਸ਼ਾਮ ਤਿੰਨ ਵਜੇ ਤੱਕ ਇਸਦੀ ਸ਼ੁਟਿੰਗ ਕੀਤੀ ਗਈ ਸੀ।
People across 180 countries will get to see the unknown side of PM @narendramodi as he ventures into Indian wilderness to create awareness about animal conservation & environmental change. Catch Man Vs Wild with PM Modi @DiscoveryIN on August 12 @ 9 pm. #PMModionDiscovery pic.twitter.com/MW2E6aMleE
— Bear Grylls OBE (@BearGrylls) July 29, 2019
ਕਾਬਿਲੇਗੌਰ ਹੈ ਕਿ ਇਸੇ ਦਿਨ ਪੁਲਵਾਮਾ ਚ ਸੀਆਰਪੀਐਫ ਜਵਾਨਾਂ ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਦੇ ਅੱਧੇ ਘੰਟੇ ਪਹਿਲਾਂ ਹੀ ਪੀਐੱਮ ਮੋਦੀ ਦੀ ਸ਼ੁਟਿੰਗ ਹੋ ਗਈ ਸੀ। ਉੱਥੇ ਹੀ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਪੀਐੱਮ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਤੇ ਵੀ ਹਰ ਕੋਈ ਪੀਐੱਮ ਮੋਦੀ ਆਲੋਚਨਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਪਾਸੇ ਜਿੱਥੇ ਦੇਸ਼ ਦੇ ਜਵਾਨਾਂ ਜਾਨ ਜਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਪੀਐੱਮ ਮੋਦੀ ਸ਼ੂਟਿੰਗ ਕਰ ਰਹੇ ਸੀ। ਦਸ ਦਈਏ ਕਿ 12 ਅਗਸਤ ਨੂੰ ਪ੍ਰਸਾਰਿਤ ਹੋਣ ਵਾਲਾ ਇਹ ਸ਼ੋਅ 180 ਦੇਸ਼ਾਂ ਨੂੰ ਪੀਐੱਮ ਮੋਦੀ ਦਾ ਅਲਗ ਹੀ ਅੰਦਾਜ ਦੇਖਣ ਨੂੰ ਮਿਲੇਗਾ।


