ਰਾਜਸਥਾਨ: ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਹੁਣ SYL ‘ਤੇ ਵਿਵਾਦ ਵਿਚਾਲੇ PM ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਸਥਾਨ ਵਿੱਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਨਦੀਆਂ ਦੇ ਪਾਣੀ ਨੂੰ ਲੈ ਕੇ ਕਈ ਸੂਬੇ ਆਪਸ ਵਿੱਚ ਲੜ ਰਹੇ ਹਨ, ਪਾਣੀ ਲਈ ਲੜਨ-ਮਾਰਨ ਤੱਕ ਦੀ ਲੜਾਈ ਆਈ ਪਈ ਹੈ। ਇੱਕ ਦੂਜੇ ਨੂੰ ਇੱਕ ਬੂੰਦ ਵੀ ਪਾਣੀ ਦੇਣ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ PM ਮੋਦੀ ਬੋਲੇ ਕਿ ਗੁਜਰਾਤ ਦਾ CM ਰਹਿੰਦਿਆਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, ਮੈਂ ਰਾਜਸਥਾਨ ਨੂੰ ਇੱਕ ਘੰਟੇ ਅੰਦਰ ਨਰਮਦਾ ਦਾ ਪਾਣੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਪਹੁੰਚਾ ਰਹੇ ਹਾਂ।
