ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਭਾਰਤ ਵਿਚ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੂਰੇ ਦੇਸ਼ ਵਿਚੋਂ ਹੁਣ ਤੱਕ 298 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਪੰਜ ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਜਿਸ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਅਫ਼ਵਾਹਾਂ ਤੋਂ ਬੱਚਣ ਦੀ ਅਪੀਲ ਕੀਤੀ ਹੈ।
Never forget – precautions not panic!
It’s not only important to be home but also remain in the town/ city where you are. Unnecessary travels will not help you or others.
In these times, every small effort on our part will leave a big impact. #IndiaFightsCorona
— Narendra Modi (@narendramodi) March 21, 2020
This is the time we should all listen to the advise given by doctors and authorities.
All those who have been told to stay in home quarantine, I urge you to please follow the instructions.
This will protect you as well as your friends and family. #IndiaFightsCorona
— Narendra Modi (@narendramodi) March 21, 2020
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਵਧਾਨੀ ਵਰਤਣਾ ਕਦੇ ਨਾ ਭੁੱਲੋ ਅਤੇ ਘਬਰਾਓ ਨਾਂ। ਇਸ ਸਮੇਂ ਆਪਣੇ ਘਰ ਅਤੇ ਸ਼ਹਿਰ ਵਿਚ ਰਹਿਣਾ ਹੀ ਮਹੱਤਵਪੂਰਨ ਹੈ ਅਤੇ ਬਲੋੜੀ ਯਾਤਰਾ ਤੋਂ ਬਚੋ। ਇਸ ਸਮੇਂ ਵਿਚ ਸਾਡੇ ਦੁਆਰਾ ਕੀਤੇ ਹਰ ਛੋਟੇ ਜਿਹੇ ਉਪਰਾਲੇ ਵੱਡੇ ਪ੍ਰਭਾਵ ਛੱਡਣਗੇ। ਪੀਐਮ ਮੋਦੀ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਾਨੂੰ ਸਾਰਿਆਂ ਨੂੰ ਡਾਕਟਰਾਂ ਅਤੇ ਅਧਿਕਾਰੀਆਂ ਦੁਆਰਾ ਦਿੱਤੀ ਗਈ ਸਲਾਹ ਨੂੰ ਸੁਣਨਾ ਚਾਹੀਦਾ ਹੈ। ਜਿਨ੍ਹਾਂ ਨੂੰ ਡਾਕਟਰਾਂ ਨੇ ਘਰ ਵਿਚ ਵੱਖ-ਵੱਖ ਰਹਿਣ ਦਾ ਸਲਾਹ ਦਿੱਤੀ ਹੈ। ਮੈ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾ ਨਿਰਦੇਸ਼ਾਂ ਦੀ ਪਾਲਣਾ ਕਰੋ। ਇਹ ਤੁਹਾਡੀ,ਤੁਹਾਡੇ ਦੋਸਤਾਂ ਅਤੇ ਪਰਿਵਾਰਾਂ ਦੀ ਰੱਖਿਆ ਕਰੇਗਾ।
ਦੱਸ ਦਈਏ ਕਿ ਕੋਰੋਨਾ ਵਾਇਰਸ ਨੇ ਵੇਖਦੇ ਹੋਏ ਪੀਐਮ ਮੋਦੀ ਨੇ ਭਲਕੇ 22 ਮਾਰਚ ਨੂੰ ਲੱਗਣ ਵਾਲੇ ਜਨਤਾ ਕਰਫਿਊ ਵਿਚ ਜਨਤਾ ਨੂੰ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਰੇਲਵੇ ਨੇ ਵੀ ਐਤਵਾਰ ਨੂੰ ਪੂਰੇ ਦੇਸ਼ ਵਿਚ ਟਰੇਨਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਵਾਇਰਸ ਪੂਰੇ ਦੇਸ਼ ਦੇ 20 ਸੂਬਿਆਂ ਵਿਚ ਆਪਣੀ ਦਸਤਕ ਦੇ ਚੁੱਕਿਆ ਹੈ ਜਿਸ ਵਿਚ ਕੇਂਦਰ ਸਾਸ਼ਿਤ ਪ੍ਰਦੇਸ਼ ਵੀ ਸ਼ਾਮਲ ਹਨ। ਕੋਰੋਨਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ ਜਿਸ ਕਰਕੇ ਮਹਾਰਾਸ਼ਟਰ ਸਰਕਾਰ ਨੇ ਚਾਰ ਸ਼ਹਿਰ ਪਿੰਪਰੀ, ਸੂਬੇ ਦੀ ਰਾਜਧਾਨੀ ਮੁੰਬਈ, ਪੁਣੇ ਅਤੇ ਨਾਗਪੁਰ ਨੂੰ ਲਾਕਡਾਊਨ ਕਰਨ ਦਾ ਫੈਸਲਾ ਕੀਤਾ ਹੈ।
