ਪੀ.ਐੱਮ. ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੀ.ਐੱਮ. ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਨਹੀਂ ਮਿਲੀ ਇਜਾਜ਼ਤ 

ਚੰਡੀਗੜ੍ਹ : ਪੰਜਾਬ ਵਿਚ ਪੀ.ਐੱਮ. ਨਰਿੰਦਰ ਮੋਦੀ (PM in Punjab Narendra Modi) ਦੇ ਦੌਰੇ ਨੂੰ ਲੈ ਕੇ ਨਵਾਂ ਸਿਆਸੀ ਵਿਵਾਦ (New political controversy) ਖੜ੍ਹਾ ਹੋਣ…

ਚੰਡੀਗੜ੍ਹ : ਪੰਜਾਬ ਵਿਚ ਪੀ.ਐੱਮ. ਨਰਿੰਦਰ ਮੋਦੀ (PM in Punjab Narendra Modi) ਦੇ ਦੌਰੇ ਨੂੰ ਲੈ ਕੇ ਨਵਾਂ ਸਿਆਸੀ ਵਿਵਾਦ (New political controversy) ਖੜ੍ਹਾ ਹੋਣ ਲੱਗਾ ਹੈ। ਇਸ ਵਾਰ ਮਾਮਲਾ ਸੀ.ਐੱਮ. ਚਰਨਜੀਤ ਚੰਨੀ (CM Charanjit Channi) ਦੇ ਹੈਲੀਕਾਪਟਰ ਨੂੰ ਲੈ ਕੇ ਹੈ। ਚੰਨੀ ਨੂੰ ਹੈਲੀਕਾਪਟਰ (Helicopter) ਰਾਹੀਂ ਹੁਸ਼ਿਆਰਪੁਰ ਜਾਣਾ ਸੀ। ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ (Rahul Gandhi) ਦੀ ਰੈਲੀ ਵਿਚ ਸ਼ਾਮਲ ਹੋਣਾ ਸੀ। ਇਸ ਦੇ ਲਈ ਉਨ੍ਹਾਂ ਨੂੰ ਚੰਡੀਗੜ੍ਹ (Chandigarh) ਤੋਂ ਉਡਾਣ ਭਰਨੀ ਸੀ। ਜਿੱਥੇ ਉਨ੍ਹਾਂ ਨੂੰ ਰਾਹੁਲ ਗਾਂਧੀ (Rahul Gandhi) ਦੀ ਰੈਲੀ ਵਿਚ ਸ਼ਾਮਲ ਹੋਣਾ ਸੀ। ਹਾਲਾਂਕਿ ਪੀ.ਐੱਮ. ਦੌਰੇ ਨੂੰ ਲੈ ਕੇ ਪੰਜਾਬ ਵਿਚ ਨੋ ਫਲਾਈ ਜ਼ੋਨ ਬਣਾਇਆ ਗਿਆ ਸੀ। ਜਿਸ ਕਾਰਣ ਚੰਨੀ ਨੂੰ ਤਕਰੀਬਨ ਸਵਾ ਘੰਟੇ ਤੱਕ ਉਡੀਕ ਕਰਨੀ ਪਈ। ਇਸ ਤੋਂ ਬਾਅਦ ਉਹ ਹੈਲੀਪੈਡ ਰਾਹੀਂ ਵਾਪਸ ਘਰ ਪਰਤ ਗਏ। Also Read : ਲੜਕੀ ਦੀ 3 ਫੁੱਟ ਤੋਂ ਵੀ ਘੱਟ ਹੈ ਹਾਈਟ, 13 ਸਾਲ ਛੋਟੇ ਲੜਕੇ ਨੂੰ ਬਣਾਇਆ ਬੁਆਏਫ੍ਰੈਂਡ

Battle for Punjab hits the sky: CM Channi's helicopter not allowed to take  off due to PM's movement - Elections News
ਫਿਲਹਾਲ ਇਸ ਮੁੱਦੇ ‘ਤੇ ਸੀ.ਐੱਮ. ਚੰਨੀ ਵਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀ.ਐੱਮ. ਚੰਨੀ ਦਾ ਸ਼ੈਡਿਊਲ ਕੱਲ ਹੀ ਬਣ ਗਿਆ ਸੀ ਕਿ ਉਹ ਬਾਈ ਏਅਰ ਹੁਸ਼ਿਆਰਪੁਰ ਜਾਣਗੇ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਬਾਰੇ ਵਿਚ ਉਨ੍ਹਾਂ ਨੇ ਉਡਾਣ ਲਈ ਕਦੋਂ ਆਵੇਦਨ ਕੀਤਾ ਸੀ। ਫਿਲਹਾਲ ਪੂਰਾ ਮਾਮਲਾ ਹੁਣ ਸਿਆਸੀ ਸੁਰਖੀਆਂ ਫੜਦਾ ਜਾ ਰਿਹਾ ਹੈ। ਇਸ ਤੋਂ ਪਹਿਲਆਂ 5 ਜਨਵਰੀ ਨੂੰ ਪੀ.ਐੱਮ. ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਕੋਤਾਹੀ ਦਾ ਮੁੱਦਾ ਬਣਿਆ ਸੀ। ਫਿਰੋਜ਼ਪੁਰ ਵਿਚ ਉਨ੍ਹਾਂ ਦਾ ਕਾਫਲਾ ਤਕਰੀਬਨ 20 ਮਿੰਟ ਤੱਕ ਫਲਾਈਓਵਰ ‘ਤੇ ਖੜ੍ਹਾ ਰਿਹਾ। ਜਿਸ ਤੋਂ ਬਾਅਦ ਸੁਪਰੀਮ ਕੋਰਟ ਇਸ ਦੀ ਜਾਂਚ ਕਰਵਾ ਰਿਹਾ ਹੈ। ਹੁਣ ਪੀ.ਐੱਮ. ਦੇ ਪੰਜਾਬ ਦੌਰੇ ਨੂੰ ਲੈ ਕੇ ਨਵੀਂ ਕੰਟਰੋਵਰਸੀ ਪੈਦਾ ਹੋ ਗਈ ਹੈ।

Leave a Reply

Your email address will not be published. Required fields are marked *