ਪਟਿਆਲਾ ਵਿਚ ਐਨਸੀਸੀ ਦਾ ਜਹਾਜ਼ ਹੋਇਆ ਕ੍ਰੈਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਵਿਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਨਸੀਸੀ 3rd ਏਅਰ ਸਕਵਾਇਡ੍ਰਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਵਿਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਨਸੀਸੀ 3rd ਏਅਰ ਸਕਵਾਇਡ੍ਰਨ ਦਾ ਇਕ ਮਾਈਕ੍ਰੋ ਲਾਈਟ ਟ੍ਰੇਨਿੰਗ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿਚ ਪਾਇਲਟ ਦੀ ਮੌਤ ਹੋ ਗਈ ਅਤੇ ਜਹਾਜ਼ ਵਿਚ ਸਵਾਰ ਦੋ ਲੋਕ ਜਖਮੀ ਹੋ ਗਈ ਹਨ।

ਜਾਣਕਾਰੀ ਅਨੁਸਾਰ ਇਸ ਜਹਾਜ਼ ਨੇ 11 ਵਜੇ ਉਡਾਨ ਭਰੀ ਸੀ ਅਤੇ ਹਵਾ ਵਿਚ ਹੀ ਇਹ ਕ੍ਰੈਸ਼ ਹੋ ਗਿਆ ਅਤੇ ਆਰਮੀ ਖੇਤਰ ਵਿਚ ਡਿੱਗਿਆ ਹੈ ਇਸ ਪੂਰੀ ਘਟਨਾ ਵਿਚ ਜਹਾਜ਼ ਦੇ ਪਾਇਲਟ ਜੀ ਐਸ ਚੀਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ਵਿਚ ਸਵਾਰ ਦੋ ਐਨਸੀਸੀ ਕੈਂਡਿਡੇਟ ਜਖਮੀ ਹੋ ਗਏ ਜਿਨ੍ਹਾਂ ਨੂੰ ਆਰਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਮੌਕੇ ਉੱਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਜਹਾਜ਼ ਨੂੰ ਆਸਮਾਨ ਤੋਂ ਗੋਤੇ ਖਾਂਦੇ ਧਰਤੀ ਵੱਲ ਆਉਂਦੇ ਹੋਏ ਵੇਖਿਆ ਜੋ ਕਿ ਸਿੱਧਾ ਸਫੈਦਿਆਂ ਵਿਚ ਜਾ ਡਿੱਗਿਆ। ਜਹਾਜ਼ ਦੇ ਕ੍ਰੈਸ਼ ਹੋਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਖੈਰ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਵੱਡੇ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *