ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਟਬੁਲ ਕੁੱਤੇ ਵੱਲੋਂ ਬੱਚੀ ਨੂੰ ਵੱਢਣ ਤੇ ਮਾਲਕਾਂ ਨੂੰ ਕੈਦ ਦੀ ਸਜਾ ਸੁਣਾਈ ਗਈ ਹੈ।
ਦਸ ਦਈਏ ਕਿ ਮਾਮਲਾ ਸਾਲ ਫਰਵਰੀ 2018 ਦਾ ਹੈ। ਜਦੋ 12 ਸਾਲਾਂ ਦੀ ਲੜਕੀ ਨੂੰ ਪਿਟਬੁਲ ਕੁੱਤੇ ਨੇ ਵੱਢ ਦਿੱਤਾ ਜਿਸ ਕਾਰਨ ਬੱਚੀ ਜਖਮੀ ਹੋ ਗਈ। ਇਹ ਮਾਮਲਾ ਕੋਰਟ ਪਹੁੰਚਾਇਆ ਜਿੱਥੇ ਪਿਟਬੁਲ ਦੇ ਮਾਲਕਾਂ ਨੂੰ 6 6 ਸਾਲ ਦੀ ਸਜਾ ਸੁਣਾਈ ਗਈ ਤੇ ਨਾਲ ਹੀ ਉਹਨਾਂ ਨੂੰ ਇਕ ਇਕ ਹਜਾਰ ਦਾ ਜੁਰਮਾਨਾ ਵੀ ਲਗਾਇਆ।

