ਸੁਮੇਧ ਸੈਣੀ ਦੀ ਸਲਾਖਾ ਪਿੱਛੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਹੋ ਰਹੀ ਵਾਇਰਲ

ਚੰਡੀਗੜ੍ਹ: ਸੁਮੇਧ ਸੈਣੀ ਨੇ ਬੁੱਧਵਾਰ ਦੀ ਰਾਤ ਹਵਾਲਾਤ ਵਿਚ ਲੰਘਾਈ। ਸੁਮੇਧ ਸੈਣੀ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਸੁਮੇਧ ਸੈਣੀ ਨੂੰ…

ਚੰਡੀਗੜ੍ਹ: ਸੁਮੇਧ ਸੈਣੀ ਨੇ ਬੁੱਧਵਾਰ ਦੀ ਰਾਤ ਹਵਾਲਾਤ ਵਿਚ ਲੰਘਾਈ। ਸੁਮੇਧ ਸੈਣੀ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਸੁਮੇਧ ਸੈਣੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਮੋਗਾ ‘ਚ ਬਿਜਲੀ ਘਰ ਦੇ ਸਾਹਮਣੇ ਮੁਲਾਜ਼ਮ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

 

ਆਖਰ ਬੁੱਧਵਾਰ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਸਭ ਇੰਨੇ ਨਾਟਕੀ ਢੰਗ ਨਾਲ ਹੋਇਆ ਕਿ ਸਭ ਹੈਰਾਨ ਰਹਿ ਗਏ। ਸੈਣੀ ਜਾਂਚ ਵਿੱਚ ਸ਼ਾਮਲ ਹੋਣ ਵਿਜੀਲੈਂਸ ਬਿਊਰੋ ਦੇ ਦਫਤਰ ਪਹੁੰਚਿਆ ਸੀ ਪਰ ਉੱਥੇ ਉਸ ਦੀ ਅਧਿਕਾਰੀਆਂ ਨਾਲ ਬਹਿਸ ਹੋ ਗਈ। ਇਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੜੋ ਹੋਰ ਖਬਰਾਂ: ਕਟੜਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.6 ਤੀਬਰਤਾ

 

ਦੱਸ ਦਈਏ ਕਿ ਵਿਜੀਲੈਂਸ ਨੇ ਕਾਫ਼ੀ ਦਿਨ ਪਹਿਲਾਂ ਸੁਮੇਧ ਸੈਣੀ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਤਕਰੀਬਨ ਚਾਰ ਸਾਲਾਂ ਤੋਂ ਸਾਬਕਾ ਡੀਜੀਪੀ ਸੈਣੀ ਪੁਲਿਸ ਕੇਸਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸੁਮੇਧ ਸੈਣੀ ਤਾਕਤਵਾਰ ਡੀਜੀਪੀ ਵਜੋਂ ਵਿਚਰਦਾ ਰਿਹਾ ਸੀ। ਉਸ ਵੇਲੇ ਚਰਚਾ ਸੀ ਕਿ ਉਹ ਫੈਸਲੇ ਲੈਣ ਲੱਗੇ ਸਰਕਾਰ ਦੀ ਵੀ ਪ੍ਰਵਾਹ ਨਹੀਂ ਕਰਦਾ ਸੀ।

ਪੜੋ ਹੋਰ ਖਬਰਾਂ: ‘ਗੱਲ ਪੰਜਾਬ ਦੀ’ ਪ੍ਰੋਗਰਾਮ ਤਹਿਤ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰੂ ਹਰਸਹਾਏ

Leave a Reply

Your email address will not be published. Required fields are marked *