ਫਿਲੌਰ ਪੁਲਿਸ ਦੀ ਕਾਰਵਾਈ, 2 ਕਿਲੋ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰ

ਫਿਲੌਰ: ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਫਿਲੌਰ ਪੁਲਿਸ ਨੇ ਅੱਜ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ…

ਫਿਲੌਰ: ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਫਿਲੌਰ ਪੁਲਿਸ ਨੇ ਅੱਜ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਲੌਰ ਦੇ ਡੀਐੱਸਪੀ ਹਰਨੀਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਕਪੁਰ ਫਾਟਕ ਨੇੜੇ ਇੱਕ ਟਰੱਕ ਦੀ ਤਲਾਸ਼ੀ ਲਈ ਸੀ। ਉਨ੍ਹਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। 

Also Read: ਮੀਡੀਆ ਕਰਮੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ, EC ਨੇ ਦਿੱਤੀ ਇਜਾਜ਼ਤ

ਪੁੱਛਗਿੱਛ ਦੌਰਾਨ ਟਰੱਕ ਚਾਲਕ ਨੇ ਆਪਣਾ ਨਾਂ ਮੁਖਤਿਆਰ ਸਿੰਘ ਪੁੱਤਰ ਚਤਰ ਸਿੰਘ ਵਾਸੀ ਬਹਾਦਰਪੁਰ ਅੰਮ੍ਰਿਤਸਰ ਅਤੇ ਆਪਣੇ ਸਾਥੀ ਨੇ ਮਲਕੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਤਲਵੰਡੀ ਬਖਤਾ ਦੱਸਿਆ ਹੈ। ਛੱਤੀਸਗੜ੍ਹ ਦੇ ਸ਼ਹਿਰ ਰਾਏਪੁਰ ਤੋਂ ਉਹ ਇਹ ਅਫੀਮ ਪੰਜਾਬ ਤੋਂ ਲੈ ਕੇ ਆਏ ਸਨ, ਇਸ ਨੂੰ ਵੱਖ-ਵੱਖ ਥਾਵਾਂ ‘ਤੇ ਵੇਚਣ ਦੀ ਯੋਜਨਾ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 05 ਅਧੀਨ ਧਾਰਾ 18ਬੀ-61-85 ਦਰਜ ਕਰਕੇ ਉਨ੍ਹਾਂ ਦਾ ਟਰੱਕ ਵੀ ਜ਼ਬਤ ਕਰ ਲਿਆ ਹੈ।

Also Read: Warning: ‘Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ’

Leave a Reply

Your email address will not be published. Required fields are marked *