ਪੀਜੀਆਈ ਦਾ ਕਾਰਾ, ਜ਼ਿੰਦਾ ਨਵਜੰਮੇ ਬੱਚੇ ਨੂੰ ਭੇਜਿਆ ਪੋਸਟਮਾਰਟਮ ਲਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੀਜੀਆਈ ਚੰਡੀਗੜ੍ਹ, ਦੇਸ਼ ਦੀ ਸਰਵਉਚ ਮੈਡੀਕਲ ਸੰਸਥਾ ਦੇ ਨਾਮ ਵਜੋਂ ਜਾਣੇ ਜਾਂਦੇ ਪੀਜੀਆਈ ਚੰਡੀਗੜ੍ਹ ਵਿੱਚ ਇੱਕ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੀਜੀਆਈ ਚੰਡੀਗੜ੍ਹ, ਦੇਸ਼ ਦੀ ਸਰਵਉਚ ਮੈਡੀਕਲ ਸੰਸਥਾ ਦੇ ਨਾਮ ਵਜੋਂ ਜਾਣੇ ਜਾਂਦੇ ਪੀਜੀਆਈ ਚੰਡੀਗੜ੍ਹ ਵਿੱਚ ਇੱਕ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ। ਦੱਸ ਦਈਏ ਪੀਜੀਆਈ ਵਿਖੇ ਇੱਕ ਜ਼ਿੰਦਾ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਪੋਸਟ ਮਾਰਟਮ ਹਾਉਸ ਕਰਮਚਾਰੀ ਨੇ ਜਦੋਂ ਬੱਚੇ ਨੂੰ ਵੇਖਿਆ ਤਾਂ ਉਹ ਸਾਂਹ ਲੈ ਰਿਹਾ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਤੁਰੰਤ ਸੂਚਨਾ ਜੱਚਾ-ਬੱਤਾ ਵਿਭਾਗ ਨੂੰ ਦਿੱਤੀ ਗਈ।

 

ਪਹਿਲਾਂ ਤਾਂ ਵਿਭਾਗ ਨੇ ਜ਼ਿੰਦਾ ਨਵਜੰਮੇ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਨਵਜੰਮੇ ਬੱਚੇ ਨੂੰ ਵਾਪਸ ਲੈ ਲਿਆ। ਡਾਕਟਰਾਂ ਦੀ ਇਸ ਗੰਭੀਰ ਲਾਪਰਵਾਹੀ ਕਾਰਨ ਪੀਜੀਆਈ ਪ੍ਰਸ਼ਾਸਨ ਵਿੱਚ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ। ਪੀਜੀਆਈ ਦੇ ਕਾਰਜਕਾਰੀ ਬੁਲਾਰੇ ਦਾ ਕਹਿਣਾ ਹੈ ਕਿ, ਅਜਿਹਾ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ, ਜਿਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ, ਨਵਜੰਮੇ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ ਸੀ।

ਨਵਾਂਗਾਓ ਦਸਮੇਸ਼ ਨਗਰ ਦੇ ਵਸਨੀਕ ਸੰਤੋਸ਼ ਕੁਮਾਰ ਨੇ ਦੱਸਿਆ ਕਿ, ਉਸ ਦੀ ਪੰਜ ਮਹੀਨੇ ਦੀ ਗਰਭਵਤੀ ਪਤਨੀ ਦਾ ਸੈਕਟਰ -45 ਦੀ ਡਿਸਪੈਂਸਰੀ ਵਿੱਚ ਇਲਾਜ ਚੱਲ ਰਿਹਾ ਸੀ। ਬੱਚੇ ਨੂੰ ਅਲਟਰਾਸਾਉਂਡ ਵਿੱਚ ਮੁਸ਼ਕਲ ਆਈ। ਪੀਜੀਆਈ ਵਿਖੇ ਜਾਂਚ ਕਰਨ ਤੇ ਪਤਾ ਲੱਗਿਆ ਕਿ, ਬੱਚੇ ਨੂੰ ਰੀੜ੍ਹ ਦੀ ਹੱਡੀ ਦੀ ਬਿਮਾਰੀ ਹੈ। ਜਨਮ ਲੈਣ ਤੋਂ ਬਾਅਦ, ਉਹ ਸਿਰਫ ਦੋ ਤੋਂ ਤਿੰਨ ਸਾਲਾਂ ਲਈ ਜਿਉਂਦਾ ਰਹਿ ਸਕਦਾ ਹੈ।

पीजीआई पोस्टमार्टम हाउस में बच्चे का एक दिन में दो बार काटा गया पर्चा।

ਅਜਿਹੀ ਸਥਿਤੀ ਵਿੱਚ, ਡਾਕਟਰਾਂ ਨੇ ਗਰਭਪਾਤ ਦੀ ਸਲਾਹ ਦਿੱਤੀ ਪਰ ਗਰਭ ਅਵਸਥਾ 20 ਹਫ਼ਤਿਆਂ ਤੋਂ ਉਪਰ ਸੀ। ਅਜਿਹੀ ਸਥਿਤੀ ਵਿੱਚ, ਜੋੜੇ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ।  ਹਾਈ ਕੋਰਟ ਨੇ ਪੀਜੀਆਈ ਨੂੰ ਇਕ ਪੈਨਲ ਦਾ ਗਠਨ ਕਰਨ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਪੀਜੀਆਈ ਦੇ ਪੈਨਲ ਨੇ ਵੀ ਗਰਭਪਾਤ ਦੀ ਸਲਾਹ ਦਿੱਤੀ। ਪੀਜੀਆਈ ਦੀ ਸਲਾਹ ਤੋਂ ਬਾਅਦ ਹਾਈ ਕੋਰਟ ਨੇ ਗਰਭਪਾਤ ਦੇ ਆਦੇਸ਼ ਜਾਰੀ ਕੀਤੇ।

 

 

 

Leave a Reply

Your email address will not be published. Required fields are marked *