ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ, ਚੈੱਕ ਕਰੋ ਤਾਜ਼ਾ ਕੀਮਤ

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜਾਅ ਵਿਚਾਲੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਭਾਰਤੀ ਤੇਲ…

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜਾਅ ਵਿਚਾਲੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਭਾਰਤੀ ਤੇਲ ਕੰਪਨੀਆਂ ਨੇ ਸੋਮਵਾਰ, 28 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਬੀਤੇ 7 ਦਿਨ ਵਿਚ 6 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਆਈ.ਓ.ਸੀ.ਐੱਲ. ਮੁਤਾਬਕ ਪੈਟਰੋਲ ‘ਤੇ 30 ਪੈਸੇ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। 

Also Read: ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਨਹੀਂ ਕਰਾਂਗੀ ਸਵਿਕਾਰ’

ਦੱਸ ਦਈਏ ਕਿ 22 ਮਾਰਚ ਤੋਂ 28 ਮਾਰਚ ਤੱਕ ਪੈਟਰੋਲ-ਡੀਜ਼ਲ ਦੇ ਰੇਟ ਵਿਚ 4 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਭਾਰਤੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਤਾਜ਼ਾ ਅਪਡੇਟ ਮੁਤਾਬਕ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਪੈਟਰੋਲ 99.41 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 90.77 ਰੁਪਏ ਪ੍ਰਤੀ ਲਿਟਰ ਜਾ ਢੁੱਕਿਆ ਹੈ। ਦਿੱਲੀ ਵਿਚ ਵੀ ਪੈਟਰੋਲ ਦੀਆਂ ਕੀਮਤਾਂ ਹੁਣ ਸੈਂਕੜੇ ਨੇੜੇ ਹਨ। ਜਦੋਂ ਕਿ ਬਾਕੀ ਸਾਰੇ ਪ੍ਰਮੁੱਖ ਮਹਾਨਗਰਾਂ ਵਿਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਵਿਕ ਰਿਹਾ ਹੈ।

Also Read: IPL 2022 : ਦਿੱਲੀ ਦੀ ਮੁੰਬਈ ‘ਤੇ 4 ਵਿਕਟਾਂ ਨਾਲ ਜਿੱਤ

ਦੱਸ ਦਈਏ ਕਿ 22 ਮਾਰਚ ਤੋਂ ਪੈਟਰੋਲ ਦੀਆਂ ਕੀਮਤਾਂ ਵੱਧਣੀਆਂ ਸ਼ੁਰੂ ਹੋਈਆਂ। ਉਦੋਂ ਤੋਂ ਹੁਣ ਤੱਕ ਸਿਰਫ ਇਕ ਦਿਨ ਛੱਡ ਕੇ ਹਰ ਰੋਜ਼ ਕੀਮਤਾਂ ਵਿਚ ਉਛਾਲ ਆ ਰਿਹਾ ਹੈ। 28 ਮਾਰਚ ਦੇ ਵਾਧੇ ਨੂੰ ਜੋੜ ਲਈਏ ਤਾਂ 7 ਦਿਨਾਂ ਵਿਚ ਪੈਟਰੋਲ 4 ਰੁਪਏ ਅਤੇ ਡੀਜ਼ਲ 4.10 ਰੁਪਏ ਮਹਿੰਗਾ ਹੋ ਗਿਆ ਹੈ। 22 ਮਾਰਚ ਨੂੰ ਪੂਰੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਾ ਸੀ। ਇਸ ਤੋਂ ਬਾਅਦ 23 ਮਾਰਚ ਨੂੰ ਵੀ ਦੋਹਾਂ ਹੀ ਈਂਧਨਾਂ ਵਿਚ 80-80 ਪੈਸੇ ਦਾ ਵਾਧਾ ਕੀਤਾ ਗਿਆ ਸੀ। ਉਥੇ ਹੀ 25 ਤੇ 26 ਮਾਰਚ ਨੂੰ ਵੀ ਤੇਲ ਕੰਪਨੀਆਂ ਨੇ ਰਾਸ਼ਟਰੀ ਪੱਧਰ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ। ਜਦੋਂ ਕਿ 27 ਮਾਰਚ ਨੂੰ ਦਿੱਲੀ ਵਿਚ ਪੈਟਰੋਲ 50 ਪੈਸੇ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 55 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ। 

Leave a Reply

Your email address will not be published. Required fields are marked *